Punjab News: ਮੁੱਖ ਮੰਤਰੀ ਭਗਵੰਤ ਮਾਨ ਨੇ 'ਮਿਸ਼ਨ ਚੜ੍ਹਦੀਕਲਾ' ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਪੰਜਾਬ ਨੂੰ ਮੁੜ ਪੈਰਾਂ ‘ਤੇ ਮਜ਼ਬੂਤੀ ਨਾਲ ਖੜ੍ਹਾ ਕਰਨ ਲਈ ਸਮੂਹ ਪੰਜਾਬੀਆਂ ਨੂੰ ਸਾਥ ਦੇਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਜਿਹੜੇ ਬਹੁਤ ਭਿਆਨਕ ਦੌਰ ਤੋਂ ਗੁਜ਼ਰਿਆ ਹੈ, ਸ਼ਾਇਦ ਹੋਣ ਵਾਲੀਆਂ ਕਈ ਪੀੜ੍ਹੀਆਂ ਇਸ ਦੌਰ ਨੂੰ ਭੁੱਲ ਨਹੀਂ ਸਕਦੀਆਂ ਹਨ, ਇਸ ਹੜ੍ਹ ਨੇ ਸਿਰਫ ਕਹਿਰ ਨਹੀਂ ਢਾਹਿਆ, ਸਗੋਂ ਲੱਖਾਂ ਸੁਪਨੇ ਵੀ ਪਾਣੀ ਨਾਲ ਵੀ ਵਹਾ ਕੈ ਲੈ ਗਿਆ।

Continues below advertisement

ਇੰਨਾ ਹੋਇਆ ਨੁਕਸਾਨ

Continues below advertisement

ਮੁੱਖ ਮੰਤਰੀ ਨੇ ਦੱਸਿਆ ਕਿ 2300 ਦੇ ਕਰੀਬ ਪਿੰਡ ਡੂੱਬ ਗਏ, 7 ਲੱਖ ਲੋਕ ਬੇਘਰ ਹੋ ਗਏ, 30 ਲੱਖ ਲੋਕ ਪ੍ਰਭਾਵਿਤ ਹੋਏ, 3200 ਦੇ ਕਰੀਬ ਸਕੂਲ ਖੰਡਰ ਬਣ ਗਏ, 56 ਜਾਨਾਂ ਚੱਲੀਆਂ ਗਈਆਂ, 8500 ਕਿਲੋਮੀਟਰ ਸੜਕਾਂ ਬਰਬਾਦ ਹੋ ਗਈਆਂ, 2500 ਪੁੱਲ ਟੁੱਟ ਗਏ ਅਤੇ ਹੋਰ ਸਰਕਾਰੀ ਬਿਲਡਿੰਗਾਂ, 19 ਕਾਲਜ ਖੰਡਰ ਬਣ ਗਏ, ਮੁੱਢਲੇ ਅਨੁਮਾਨਾਂ 13,800 ਕਰੋੜ ਦੇ ਨੁਕਸਾਨ ਹੋ ਗਿਆ।

ਸੀਐਮ ਮਾਨ ਨੇ ਕਿਹਾ ਕਿ ਜਦੋਂ ਪਾਣੀ ਘੱਟੇਗਾ ਹੋਰ ਸਰਵੇ ਕੀਤੇ ਜਾਣਗੇ, ਹੋਰ ਜਾਣਕਾਰੀ ਸਾਹਮਣੇ ਆਵੇਗੀ। ਲੋਕ ਕਹਿੰਦੇ ਹਨ ਕਿ ਪੰਜਾਬ ਦੇ ਇਤਿਹਾਸ ਦਾ ਇਹ ਸਭ ਤੋਂ ਭਿਆਨਕ ਦੌਰ, ਮੈਂ ਕਹਿੰਦਾ ਹਾਂ ਕਿ ਪੰਜਾਬ ਦੇ ਸਭ ਤੋਂ ਔਖੇ ਇਮਤਿਹਾਨ ਦੀ ਘੜੀ, ਕਿਉਂਕਿ ਕਿਸੇ ਵੀ ਸੰਕਟ ਵਿੱਚ ਪੰਜਾਬ ਫਸਿਆ ਹੈ ਤਾਂ ਪੰਜਾਬ ਘਬਰਾਇਆ ਨਹੀਂ, ਸਗੋਂ ਸੰਕਟ ਦੇ ਸਾਹਮਣੇ ਹਿੱਕ ਤਾਣ ਕੇ ਖੜਿਆ ਹੈ। ਇਸ ਹੜ੍ਹ ਦੇ ਵਿੱਚ ਨੌਜਵਾਨ ਜਿਹੜੇ ਸਨ, ਉਹ ਆਪਣੀਆਂ ਜਾਨ ਦੀ ਪਰਵਾਹ ਕੀਤਿਆਂ ਬਿਨਾਂ ਅੱਗੇ ਆਏ ਅਤੇ ਇੱਕ ਪਰਿਵਾਰ ਬਣ ਕੇ ਪੰਜਾਬੀ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੇ ਨਾਲ ਖੜ੍ਹੇ ਰਹੇ ਅਤੇ ਇਹ ਹੀ ਸਾਡੀ ਤਾਕਤ ਹੈ।

ਮੁੱਖ ਮੰਤਰੀ ਨੇ ਲੋਕਾਂ ਨੂੰ ਕੀਤੀ ਅਪੀਲ

ਮੈਂ ਅਪੀਲ ਕਰਨਾ ਚਾਹੁੰਦਾ ਹਾਂ ਕਿ ਇਹ ਰਾਹਤ ਤੋਂ ਅੱਗੇ ਵਧਣ ਦਾ ਸਮਾਂ ਹੈ, ਕਿਸਾਨਾਂ ਨੇ ਫਿਰ ਖੇਤੀ ਕਰਨੀ ਹੈ, ਬੱਚਿਆਂ ਨੇ ਫਿਰ ਸਕੂਲ ਜਾਣਾ ਹੈ, ਪਰਿਵਾਰਾਂ ਨੇ ਫਿਰ ਚੁੱਲ੍ਹੇ ਬਾਲਣੇ ਨੇ, ਘਰਾਂ ਨੇ ਦੁਬਾਰਾ ਵਸਣਾ ਹੈ, ਇਸ ਲਈ ਅਸੀਂ ਮਿਸ਼ਨ ਚੜ੍ਹਦੀਕਲਾ ਦੀ ਸ਼ੁਰੂਆਤ ਕਰ ਰਹੇ ਹਾਂ।

ਮੈਂ ਸਾਡੇ ਪੰਜਾਬ ਦੇ ਨਾਗਰਿਕਾਂ, ਪੂਰੇ ਦੇਸ਼ ਦੇ ਨਾਗਰਿਕਾਂ, ਉਦਯੋਗਪਤੀਆਂ, ਕਲਾਕਾਰਾਂ, ਚੈਰੀਟੇਬਲ ਟਰੱਸਟ ਅਤੇ ਜਿਹੜੇ ਵੀ ਪੰਜਾਬ ਨੂੰ ਪੁਨਰਵਾਸ ਕਰਨ ਲਈ ਅਪਾਣਾ ਹਿੱਸਾ ਪਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਅਪੀਲ ਹੈ ਕਿ ਆਓ ਪੰਜਾਬ ਨਾਲ ਖੜ੍ਹੀਏ ਅਤੇ ਜੋ ਵੀ ਤੁਸੀਂ ਆਪਣੇ ਦਸਵੰਧ-ਦਸਾਂ-ਨੋਹਾਂ ਦੀ ਕਮਾਈ ਵਿੱਚੋਂ ਦੇਓਗੇ, ਅਸੀਂ ਤੁਹਾਡੇ ਵਲੋਂ ਦਿੱਤਾ ਹੋਇਆ ਇੱਕ-ਇੱਕ ਰੁਪਈਆ ਪੂਰੀ ਪਾਰਦਰਸ਼ਤਾਂ ਨਾਲ ਇਸਤੇਮਾਲ ਕਰਾਂਗੇ।

ਇੱਕ ਰੁਪਏ ਨੂੰ ਸਵਾ ਰੁਪਏ ਬਣਾ ਕੇ ਅੱਗੇ ਦੇਵਾਂਗੇ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਤੁਸੀਂ ਪੂਰੀ ਡਿਟੇਲ ਚਾਹੁੰਦੇ ਹੋ ਤਾਂ ਤੁਸੀਂ http://rangla.punjab.gov.in 'ਤੇ ਜਾ ਸਕਦੇ ਹੋ ਤੇ ਇਸ ਗੁਰੂਆਂ ਪੀਰਾਂ, ਸ਼ਹੀਦਾਂ ਦੀ ਧਰਤੀ ਨੂੰ ਮੁੜ ਵਸਾ ਸਕੀਏ।