ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦੁਬਾਰਾ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਹਰਿਆਣਾ ਦੀ ਧੀ ਡਾ. ਗੁਰਪ੍ਰੀਤ ਕੌਰ ਨਾਲ ਉਨ੍ਹਾਂ ਨੇ ਲਾਵਾਂ ਲਈਆਂ। ਇਸ ਤੋਂ ਬਾਅਦ ਹਰ ਪਾਸੇ ਖੁਸ਼ੀ ਦਾ ਮਾਹੌਲ ਹੈ, ਉੱਥੇ ਹੀ ਵਿਰੋਧੀ ਤੰਜ ਕਸਣ ਤੋਂ ਪਿੱਛੇ ਨਹੀਂ ਹਟ ਰਹੇ। 


ਸ਼੍ਰੋਮਣੀ ਅਕਾਲੀ ਦਲ ਵੱਲੋਂ ਸੀਐਮ ਮਾਨ ਦੀ ਸਰਕਾਰ 'ਤੇ ਹਮਲਾ ਬੋਲਿਆ ਗਿਆ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਇੱਕ ਪੋਸਟ ਪਾਈ ਜਿਸ 'ਚ ਉਨ੍ਹਾਂ ਨੇ ਵਿਆਹ 'ਚ ਨਾ ਬੁਲਾਉਣ ਦਾ ਗਿਲਾ ਵੀ ਕੀਤਾ ਹੈ। ਇਸ ਦੇ ਨਾਲ ਹੀ ਤੰਜ ਕਸਦਿਆਂ ਕਿਹਾ ਕਿ ਵਾਅਦਾ ਦਿੱਲੀ ਮਾਡਲ ਦਾ ਕਰਕੇ ਲਾਗੂ ਇਮਰਾਨ ਵਾਲਾ ਲਾਹੌਰ ਮਾਡਲ ਕੀਤਾ।


 






ਸੀਐੱਮ ਮਾਨ ਦੇ ਵਿਆਹ ਤੋਂ ਬਾਅਦ ਕੀਤੇ ਟਵੀਟ  'ਚ ਦਲਜੀਤ ਸਿੰਘ ਚੀਮਾ ਨੇ ਲਿਖਿਆ ਕਿ, 'ਜੋੜੀ ਨੂੰ ਲੱਖ-ਲੱਖ ਵਧਾਈਆਂ। ਪਰ ਉਹਨਾਂ ਨਾਲ ਇੱਕ ਗਿਲਾ ਜਰੂਰ ਹੈ ਕਿ ਇੱਕ ਤਾਂ ਉਹਨਾਂ ਨੇ ਸੱਦਿਆ ਨਹੀਂ ਦੂਜਾ ਵਾਅਦਾ ਦਿੱਲੀ ਮਾਡਲ ਦਾ ਕਰਕੇ ਲਾਗੂ ਇਮਰਾਨ ਵਾਲਾ ਲਾਹੌਰ ਮਾਡਲ ਕਰਤਾ। ਨਾਲ ਹੀ ਸਿੱਧੂ ਅੰਦਾਜ਼ ਉਹਨਾਂ ਠੋਕੇ ਤਾਲੀ ਵੀ ਕਿਹਾ।  


ਸੀਐੱਮ ਦੇ ਵਿਆਹ 'ਚ ਰਾਘਵ ਚੱਢਾ, ਅਰਵਿੰਦ ਕੇਜਰੀਵਾਲ, ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਤੇ ਹੋਰ ਰਿਸ਼ਤੇਦਾਰ ਸ਼ਾਮਲ ਹੋਏ । ਇਸ ਦੌਰਾਨ ਕੈਨੇਡੀਅਨ ਅੰਬੈਸੀ ਦੇ ਕੌਂਸਲ ਜਨਰਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੇ ਵਿਆਹ ਦੀ ਵਧਾਈ ਦਿੱਤੀ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ 'ਤੇ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਕਰਵਾਇਆ। ਕੈਨੇਡੀਅਨ ਅੰਬੈਸੀ ਦੇ ਕੌਂਸਲ ਜਨਰਲ ਪੈਟਰਿਕ ਹੈਬਰਟ ਨੇ ਮੁੱਖ ਮੰਤਰੀ ਨੂੰ ਵਧਾਈ ਦਿੱਤੀ। ਹੇਬਰਟ ਨੇ ਇੱਕ ਟਵੀਟ ਵਿੱਚ ਲਿਖਿਆ, "ਚੰਡੀਗੜ੍ਹ ਵਿੱਚ ਵਿਆਹ ਲਈ ਬਹੁਤ ਸੁੰਦਰ ਦਿਨ। ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਨੂੰ ਵਧਾਈਆਂ ਅਤੇ ਤੁਹਾਡੀ ਖੁਸ਼ਹਾਲ ਜ਼ਿੰਦਗੀ ਦੀ ਕਾਮਨਾ ਕਰਦਾ ਹਾਂ!"