ਚੰਡੀਗੜ੍ਹ: ਪੰਜਾਬ ਦੇ ਸੀਐਮ ਭਗਵੰਤ ਮਾਨ ਗੁਜਰਾਤ ਵਿੱਚ ਭੰਗੜਾ ਪਾਉਂਦੇ ਨਜ਼ਰ ਆਏ। ਉਨ੍ਹਾਂ ਨੇ ਸਟੇਜ 'ਤੇ ਜਾ ਕੇ ਗਰਬਾ ਕੀਤਾ। ਇਸ ਤੋਂ ਬਾਅਦ ਉੱਥੇ ਮੌਜੂਦ ਭੀੜ ਦੇ ਕਹਿਣ 'ਤੇ ਭਗਵੰਤ ਮਾਨ ਭੰਗੜਾ ਪਾਉਂਦੇ ਨਜ਼ਰ ਆਏ। ਭਗਵੰਤ ਮਾਨ ਅੱਜਕੱਲ੍ਹ ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਗੁਜਰਾਤ ਦੌਰੇ 'ਤੇ ਹਨ। ਆਮ ਆਦਮੀ ਪਾਰਟੀ ਇੱਥੇ ਲਗਾਤਾਰ ਚੋਣ ਪ੍ਰਚਾਰ ਵਿੱਚ ਲੱਗੀ ਹੋਈ ਹੈ।
ਆਮ ਆਦਮੀ ਪਾਰਟੀ ਨੇ ਦਿੱਲੀ ਤੋਂ ਬਾਹਰ ਪਹਿਲੀ ਵਾਰ ਪੰਜਾਬ ਵਿੱਚ ਸਰਕਾਰ ਬਣਾਈ ਹੈ। ਇਸ ਤੋਂ ਬਾਅਦ 'ਆਪ' ਦੀ ਨਜ਼ਰ ਗੁਜਰਾਤ 'ਤੇ ਹੈ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਖੁਦ ਇੱਥੇ ਪ੍ਰਚਾਰ ਦੀ ਕਮਾਨ ਸੰਭਾਲ ਲਈ ਹੈ। ਜਿਸ ਵਿੱਚ ਉਹ ਪੰਜਾਬ ਦੇ ਸੀਐਮ ਭਗਵੰਤ ਮਾਨ ਦਾ ਵੀ ਸਹਾਰਾ ਲੈ ਰਹੇ ਹਨ। ਗੁਜਰਾਤ ਵਿੱਚ ਜਲਦੀ ਹੀ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ।
ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ, ਸਾਡੇ ਸ਼ੇਰ ਨੇ ਗੁਜਰਾਤ ਵਿੱਚ ਵੀ ਭੰਗੜੇ ਦਾ ਰੰਗ ਜਮਾ ਦਿੱਤਾ ਹੁਣ ਗੁਜਰਾਤ ਵਿੱਚ ਚੱਲੇਗਾ ਝਾੜੂ ਤੇ ਕਮਲ ਦਾ ਚਿੱਕੜ ਸਾਫ ਕਰੇਗਾ।
ਭਗਵੰਤ ਮਾਨ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਭੰਗੜਾ ਪਾਉਂਦੇ ਵੇਖੇ ਗਏ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ