ਚੰਡੀਗੜ੍ਹ: ਪੰਜਾਬ (Punjab) ‘ਚ ਐਤਵਾਰ ਸਵੇਰ ਤੋਂ ਮੌਸਮ ਬਦਲਣਾ ਸ਼ੁਰੂ ਹੋਇਆ। ਸਵੇਰੇ ਕੁਝ ਸਮਾਂ ਚੰਗੀ ਧੁੱਪ ਰਹੀ ਪਰ ਦੁਪਹਿਰ ਸਮੇਂ ਬਦਲਵਾਈ ਹੋ ਗਈ ਜਿਸ ਨਾਲ ਸ਼ੀਤ ਲਹਿਰ (Cold Wave) ਦਾ ਦੌਰ ਵੇਖਿਆ ਗਿਆ। ਦੀਵਾਲੀ ਮਗਰੋਂ ਪਏ ਮੀਂਹ ਤੇ ਪਹਾੜਾਂ ‘ਚ ਹੋਈ ਬਰਫਬਾਰੀ ਨੇ ਤਾਪਮਾਨ ਹੇਠਾਂ ਲਿਆਂਦਾ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਪਿਛਲੇ 10 ਸਾਲਾਂ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਜਨਵਰੀ ਦੀ ਠੰਢ ਲੋਕਾਂ ਨੂੰ ਨਵੰਬਰ ਵਿੱਚ ਮਹਿਸੂਸ ਹੋਣੀ ਸ਼ੁਰੂ ਹੋ ਗਈ। ਐਤਵਾਰ ਨੂੰ ਜਲੰਧਰ ਸੂਬੇ ਦਾ ਸਭ ਤੋਂ ਠੰਢਾ ਜ਼ਿਲ੍ਹਾ ਰਿਹਾ। ਇੱਥੇ ਘੱਟੋ ਘੱਟ ਤਾਪਮਾਨ 3.6 ਡਿਗਰੀ ਰਿਹਾ। ਪਹਾੜਾਂ ਵਿੱਚ ਬਰਫਬਾਰੀ ਕਾਰਨ ਰਾਤ ਤੇ ਦਿਨ ਦਾ ਤਾਪਮਾਨ ਆਮ ਨਾਲੋਂ 4 ਡਿਗਰੀ ਹੇਠਾਂ ਚਲਾ ਗਿਆ।
Punjab weather: ਉੱਤਰ ਭਾਰਤ ਵਿੱਚ ਵਧ ਰਹੀ ਠੰਢ, ਜਾਣੋ ਪੰਜਾਬ-ਹਰਿਆਣਾ ਦੇ ਮੌਸਮ ਦਾ ਹਾਲ
ਪੰਜਾਬ ‘ਚ ਨਵੰਬਰ ਵਿਚ ਔਸਤਨ ਘੱਟੋ ਘੱਟ ਤਾਪਮਾਨ 6 ਡਿਗਰੀ ਦਰਜ ਕੀਤਾ ਗਿਆ, ਜੋ ਹੁਣ ਤਕ ਦੇ 10 ਸਾਲਾਂ ਵਿਚ ਸਭ ਤੋਂ ਘੱਟ ਹੈ। ਜਨਵਰੀ ਵਿਚ ਘੱਟੋ ਘੱਟ ਤਾਪਮਾਨ 6 ਡਿਗਰੀ ਹੁੰਦਾ ਹੈ, ਪਰ ਇਸ ਵਾਰ ਇਹ ਨਵੰਬਰ ਵਿਚ ਹੋ ਗਿਆ। ਇਸ ਦੇ ਨਾਲ ਹੀ ਸੂਬੇ ‘ਚ ਰਾਤਾਂ ਚੰਡੀਗੜ੍ਹ ਨਾਲੋਂ ਕਾਫ਼ੀ ਠੰਢੀਆਂ ਰਹੀਆਂ। ਚੰਡੀਗੜ੍ਹ ਵਿੱਚ ਘੱਟੋ ਘੱਟ ਤਾਪਮਾਨ 8 ਡਿਗਰੀ ਦਰਜ ਕੀਤਾ ਗਿਆ, ਜਦੋਂਕਿ ਸੂਬੇ ਵਿੱਚ ਘੱਟੋ ਘੱਟ ਤਾਪਮਾਨ 6 ਡਿਗਰੀ ਰਿਹਾ।
ਪੀਏਯੂ ਦੇ ਮੌਸਮ ਵਿਗਿਆਨੀ ਡਾ. ਕੇਕੇ ਗਿੱਲ ਦਾ ਕਹਿਣਾ ਹੈ ਕਿ ਪਿਛਲੇ 10 ਸਾਲਾਂ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਅਜਿਹਾ ਮੌਸਮ ਦੇਖਿਆ ਗਿਆ। ਇਸ ਦੇ ਨਾਲ ਹੀ ਰਾਜ ਵਿਚ 25 ਨਵੰਬਰ ਤੱਕ ਕੁਝ ਹੱਦ ਤਕ ਬੱਦਲ ਛਾਏ ਰਹਿਣਗੇ, ਜਦੋਂਕਿ ਇੱਕ ਜਾਂ ਦੋ ਥਾਂਵਾਂ 'ਤੇ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ।
ਬੀਜੇਪੀ ਦੀ ਪੰਜਾਬ 'ਤੇ ਅੱਖ, ਨਵੀਂ ਰਣਨੀਤੀ ਤਹਿਤ ਖੇਡੀ ਜਾ ਰਹੀ ਸਿਆਸਤ, ਹਰਿਆਣਾ ਵਾਲਾ ਫਾਰਮੂਲਾ ਵਰਤਣ ਦੀ ਤਿਆਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਪੰਜਾਬ 'ਚ ਠੰਢ ਨੇ ਤੋੜਿਆ 10 ਸਾਲ ਦੀ ਰਿਕਾਰਡ, ਨਵੰਬਰ ‘ਚ ਹੀ ਜਨਵਰੀ ਵਾਲਾ ਹਾਲ
ਏਬੀਪੀ ਸਾਂਝਾ
Updated at:
23 Nov 2020 10:08 AM (IST)
ਪੰਜਾਬ ‘ਚ ਨਵੰਬਰ ਵਿਚ ਔਸਤਨ ਘੱਟੋ ਘੱਟ ਤਾਪਮਾਨ 6 ਡਿਗਰੀ ਦਰਜ ਕੀਤਾ ਗਿਆ, ਜੋ ਹੁਣ ਤਕ ਦੇ 10 ਸਾਲਾਂ ਵਿਚ ਸਭ ਤੋਂ ਘੱਟ ਹੈ। ਜਨਵਰੀ ਵਿਚ ਘੱਟੋ ਘੱਟ ਤਾਪਮਾਨ 6 ਡਿਗਰੀ ਹੁੰਦਾ ਹੈ, ਪਰ ਇਸ ਵਾਰ ਇਹ ਨਵੰਬਰ ਵਿਚ ਹੋ ਗਿਆ।
- - - - - - - - - Advertisement - - - - - - - - -