ਚੰਡੀਗੜ੍ਹ: ਇਸ ਵਾਰ ਪਹਾੜਾਂ ਤੇ ਮੈਦਾਨਾਂ ‘ਚ ਭਾਰੀ ਬਾਰਸ਼ ਹੋਈ। ਚੰਡੀਗੜ੍ਹ ‘ਚ ਜਿਸ ਸਮੇਂ ਮਾਨਸੂਨ ਦੀ ਵਿਦਾਈ ਦਾ ਸਮਾਂ ਆਇਆ ਤਾਂ ਉਸ ਵੇਲੇ ਖੂਬ ਬਾਰਸ਼ ਹੋਈ। ਇਸ ਕਰਕੇ ਇਸ ਵਾਰ ਪਹਿਲਾਂ ਨਾਲੋਂ 10-15 ਦਿਨ ਪਹਿਲਾਂ ਹੀ ਠੰਢ ਆ ਗਈ। ਦਿਨ ਵੇਲੇ ਧੁੱਪ ਦਾ ਚੁੱਭਣਾ ਵੀ ਬੰਦ ਹੋ ਗਿਆ।
ਪਿਛਲੇ ਸਾਲ 7 ਨਵੰਬਰ ਨੂੰ ਦੀਵਾਲੀ ਸੀ। ਇਸ ਵਾਰ 27 ਅਕਤੂਬਰ ਨੂੰ ਹੈ। ਦੀਵਾਲੀ ‘ਚ 24 ਦਿਨ ਬਾਕੀ ਹਨ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਈਰੈਕਟਰ ਸੁਰੇਂਦਰ ਪਾਲ ਨੇ ਦੱਸਿਆ ਕਿ ਵੈਸਟਰਨ ਡਿਸਟਰਬੈਂਸ ਐਕਟਿਵ ਹੈ। ਇਸ ਦਾ ਅਸਰ ਪਹਾੜਾਂ ‘ਤੇ ਜ਼ਿਆਦਾ ਹੈ। ਇਸ ‘ਚ ਮੰਗਲਵਾਰ ਰਾਤ ਨੂੰ ਧਰਮਸ਼ਾਲਾ ‘ਚ ਬਰਫਬਾਰੀ ਤੋਂ ਬਾਅਦ ਮੈਦਾਨਾਂ ‘ਚ ਠੰਢ ਥੋੜੀ ਵਧ ਗਈ ਹੈ।
ਪਾਲ ਨੇ ਕਿਹਾ ਕਿ 3-4 ਨੂੰ ਮਾਨਸੂਨ ਐਕਟਿਵ ਰਹੇਗਾ ਪਰ ਮੈਦਾਨਾਂ ‘ਚ ਇਸ ਦਾ ਪ੍ਰਭਾਵ ਪੈਣ ਦੀ ਉਮੀਦ ਬੇਹੱਦ ਘੱਟ ਹੈ। ਇਸ ਵਾਰ ਮੈਦਾਨਾਂ ਅਤੇ ਪਹਾੜਾਂ ‘ਚ ਚੰਗੀ ਬਾਰਸ਼ ਹੋਈ ਹੈ। ਅਜਿਹੇ ‘ਚ ਇਸ ਵਾਰ 15 ਦਿਨ ਪਹਿਲਾਂ ਯਾਨੀ 10 ਤੋਂ 12 ਅਕਤੂਬਰ ਤੋਂ ਦਿਨ ਤੇ ਰਾਤ ਦਾ ਤਾਪਮਾਨ 3 ਤੋਂ ਪੰਜ ਡਿਗਰੀ ‘ਚ ਗਿਰਾਵਟ ਦੇ ਅਸਾਰ ਹਨ।
ਪਹਾੜਾਂ 'ਤੇ ਪਈ ਬਰਫ, ਮੈਦਾਨੀ ਖੇਤਰਾਂ ‘ਚ 15 ਦਿਨ ਪਹਿਲਾਂ ਆਈ ਠੰਢ
ਏਬੀਪੀ ਸਾਂਝਾ
Updated at:
03 Oct 2019 03:59 PM (IST)
ਇਸ ਵਾਰ ਪਹਾੜਾਂ ਤੇ ਮੈਦਾਨਾਂ ‘ਚ ਭਾਰੀ ਬਾਰਸ਼ ਹੋਈ। ਚੰਡੀਗੜ੍ਹ ‘ਚ ਜਿਸ ਸਮੇਂ ਮਾਨਸੂਨ ਦੀ ਵਿਦਾਈ ਦਾ ਸਮਾਂ ਆਇਆ ਤਾਂ ਉਸ ਵੇਲੇ ਖੂਬ ਬਾਰਸ਼ ਹੋਈ। ਇਸ ਕਰਕੇ ਇਸ ਵਾਰ ਪਹਿਲਾਂ ਨਾਲੋਂ 10-15 ਦਿਨ ਪਹਿਲਾਂ ਹੀ ਠੰਢ ਆ ਗਈ। ਦਿਨ ਵੇਲੇ ਧੁੱਪ ਦਾ ਚੁੱਭਣਾ ਵੀ ਬੰਦ ਹੋ ਗਿਆ।
- - - - - - - - - Advertisement - - - - - - - - -