ਬਠਿੰਡਾ: ਵਪਾਰੀ ਵੱਲੋਂ ਪਤਨੀ ਤੇ ਦੋ ਬੱਚਿਆਂ ਸਮੇਤ ਖੁਦ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰਨ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਖੁਦਕੁਸ਼ੀ ਨੋਟ ਵਿੱਚ ਲਿਖੇ ਨਾਂਵਾਂ ਵਿੱਚ ਇੱਕ ਜਣੇ ਦੇ ਤਾਰ ਕਾਂਗਰਸ ਨਾਲ ਜੁੜੇ ਹੋਏ ਹਨ। ਉਸ ਦੀਆਂ ਤਸਵੀਰਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਲੀਡਰਾਂ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਦੱਸ ਦਈਏ ਕਿ ਬੀਤੇ ਦਿਨ ਇੱਕ ਵਪਾਰੀ ਵੱਲੋਂ ਆਪਣੀ ਪਤਨੀ ਤੇ ਦੋ ਬੱਚਿਆਂ ਸਮੇਤ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਸੁਸਾਇਡ ਨੋਟ ਦੇ ਆਧਰ 'ਤੇ ਨੌਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਇਸ ਪੂਰੀ ਘਟਨਾ ‘ਚ ਅੱਜ ਨਵਾਂ ਮੋੜ ਆਇਆ।



ਇਸ ਮਾਮਲੇ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਐਸਐਸਪੀ ਭੁਪਿੰਦਰਜੀਤ ਵਿਰਕ ਨੇ ਦੱਸਿਆ ਕਿ ਚਾਰ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ ਮਨਜਿੰਦਰ ਹੈਪੀ, ਅਸ਼ੋਕ ਕੁਮਾਰ, ਮਨੀ ਬਾਂਸਲ ਤੇ ਪ੍ਰਵੀਨ ਬਾਂਸਲ ਸ਼ਾਮਲ ਹਨ। ਸੁਸਾਇਡ ਨੋਟ ਵਿੱਚ ਇਨ੍ਹਾਂ ਨਾਲ ਹੋਰ ਵੀ ਕੁਝ ਨਾਂ ਲਿਖੇ ਸੀ। ਇਨ੍ਹਾਂ ਵਿੱਚੋਂ ਮਨਜਿੰਦਰ ਹੈਪੀ ਦੇ ਤਾਰ ਕਾਂਗਰਸ ਨਾਲ ਜੁੜ ਰਹੇ ਹਨ।

ਐਸਐਸਪੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਮ੍ਰਿਤਕ ਨੇ ਸੁਸਾਇਡ ਨੋਟ ਵਿੱਚ ਲਿਖਿਆ ਸੀ ਕਿ ਉਸ ਨੇ ਪੈਸੇ ਇਨਵੈਸਟ ਕੀਤੇ ਹੋਏ ਸੀ। ਇਹ ਸਭ ਉਸ ਤੋਂ ਪੈਸੇ ਮੰਗਦੇ ਸੀ ਜਿਸ ਦੇ ਚੱਲਦਿਆਂ ਪ੍ਰੇਸ਼ਾਨ ਹੋ ਉਸ ਨੇ ਸੁਸਾਇਡ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਬਾਕੀ ਵਿਅਕਤੀਆਂ ਦੀ ਵੀ ਪੁਲਿਸ ਟੀਮ ਵੱਲੋਂ ਭਾਲ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ।

ਮਨਜਿੰਦਰ ਹੈਪੀ ਦੇ ਸੋਸ਼ਲ ਮੀਡੀਆ ਫੇਸਬੁੱਕ ਅਕਾਊਂਟ ‘ਤੇ ਯੂਥ ਪ੍ਰਧਾਨ ਜੈਤੋ ਲਿਖਿਆ ਹੋਇਆ ਹੈ ਜਿਸ ਦੀ ਕਈ ਮੰਤਰੀਆਂ ਨਾਲ ਫੋਟੋਆਂ ਸਮੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904