ਪੰਜਾਬ 'ਚ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਖੇਤਰਾਂ ਲਈ ਕੈਪਟਨ ਦਾ ਵੱਡਾ ਫੈਸਲਾ, ਸਿਹਤ ਵਿਭਾਗ ਨੇ ਖਿੱਚੀ ਤਿਆਰੀ
ਏਬੀਪੀ ਸਾਂਝਾ | 01 Apr 2020 06:57 PM (IST)
ਪੰਜਾਬ ਵਿੱਚ ਸਿਹਤ ਵਿਭਾਗ ਕੋਰੋਨਾ ਦੇ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ 'ਚ ਕੋਰੋਨਾ ਕਮਿਊਨਿਟੀ ਜਾਂਚ ਕਰੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਆਦੇਸ਼ ਜਾਰੀ ਕੀਤੀ ਹਨ।
ਚੰਡੀਗੜ੍ਹ: ਪੰਜਾਬ ਵਿੱਚ ਸਿਹਤ ਵਿਭਾਗ ਕੋਰੋਨਾ ਦੇ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ 'ਚ ਕੋਰੋਨਾ ਕਮਿਊਨਿਟੀ ਜਾਂਚ ਕਰੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਆਦੇਸ਼ ਜਾਰੀ ਕੀਤੀ ਹਨ। ਮੁੱਖ ਮੰਤਰੀ ਨੇ ਪੰਜ ਹਜ਼ਾਰ ਆਈਸੋਲੇਸ਼ਨ ਬੈੱਡ, ਵੈਂਟੀਲੇਟਰ, ਮਾਸਕ ਅਤੇ ਹੋਰ ਜ਼ਰੂਰੀ ਸਾਜੋ ਸਮਾਨ ਤਿਆਰ ਰੱਖਣ ਲਈ ਵੀ ਹੁਕਮ ਜਾਰੀ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਉਹ ਸੰਗਤਾਂ ਨੂੰ ਅਪੀਲ ਕਰਨ ਕੇ ਵਿਸਾਖੀ ਮੌਕੇ ਇੱਕਠਾ ਨਾ ਕੀਤਾ ਜਾਵੇ।