ਬਰਨਾਲਾ: ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਖ਼ਿਲਾਫ਼ ਬਰਨਾਲਾ ਦੇ ਥਾਣਾ ਭਦੋੜ ਵਿੱਚ ਇੱਕ ਮਾਮਲਾ ਦਰਜ ਹੋਇਆ ਹੈ।ਇਹ ਮਾਮਲਾ ਡੂਮ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਦੀਆਂ ਔਰਤਾਂ ਖਿਲਾਫ ਭੱਦੀ ਸ਼ਬਦਾਵਲੀ ਬੋਲੇ ਜਾਣ ਤੇ ਦਰਜ ਕਰਵਾਇਆ ਹੈ।
ਦਰਅਸਲ, ਪਿਛਲੇ ਦਿਨੀ ਬੱਬੂ ਮਾਨ ਦੀ ਟਿਕ-ਟਾਕ ਤੇ ਇੱਕ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ਵਿੱਚ ਗਾਇਕ ਨੂੰ ਡੂਮ ਭਾਈਚਾਰੇ ਦੀਆਂ ਔਰਤਾਂ ਖਿਲਾਫ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਦੇ ਵੇਖਿਆ ਗਿਆ ਸੀ।
ਮਾਮਲੇ ਦੀ ਵਧੇਰੇ ਜਾਨਕਾਰੀ ਦਿੰਦੇ ਹੋਏ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਔਰਤਾਂ ਕਿਸੇ ਵੀ ਜਾਤੀ ਦੀਆਂ ਹੋਣ ਉਹ ਸਤੀਕਾਰਯੋਗ ਹੁੰਦੀਆਂ ਹਨ। ਉਨ੍ਹਾਂ ਕਿਹਾ ਅਜਿਹੀ ਸ਼ਬਦਾਵਲੀ ਮਸ਼ਹੂਰ ਗਾਇਕ ਨੂੰ ਸ਼ੋਭਾ ਨਹੀਂ ਦਿੰਦੀ।
ਡੂਮ ਭਾਈਚਾਰੇ ਨੇ ਸ਼ਿਕਾਇਤ ਦਰਜ ਕਰਵਾ ਪੁਲਿਸ ਤੋਂ ਇਸ ਤੇ ਮੁਕੱਦਮਾ ਦਰਜ ਕਰਨ ਦੀ ਵੀ ਮੰਗ ਕੀਤੀ ਹੈ।
ਜਦੋਂਕਿ ਇਸ ਮਾਮਲੇ ਸਬੰਧੀ ਥਾਣਾ ਭਦੋੜ ਦੇ ਐਸਐਚਓ ਗੁਰਸਿਮਰਨ ਸਿੰਘ ਨੇ ਦੱਸਿਆ ਕਿ ਡੂਮ ਭਾਈਚਾਰੇ ਦੀ ਤਰਫੋਂ ਉਸਨੂੰ ਪੰਜਾਬੀ ਗਾਇਕ ਬੱਬੂ ਮਾਨ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਿਸਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਕਾਰਵਾਈ ਵੀ ਕੀਤੀ ਜਾਵੇਗੀ।
ਔਰਤਾਂ ਖਿਲਾਫ ਭੱਦੀ ਸ਼ਬਦਾਵਲੀ ਵਰਤ ਬੁਰੇ ਫੱਸੇ ਬੱਬੂ ਮਾਨ, ਭਦੋੜ ਥਾਣੇ 'ਚ ਮਾਮਲਾ ਦਰਜ
ਏਬੀਪੀ ਸਾਂਝਾ
Updated at:
09 Jan 2020 08:14 PM (IST)
ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਖ਼ਿਲਾਫ਼ ਬਰਨਾਲਾ ਦੇ ਥਾਣਾ ਭਦੋੜ ਵਿੱਚ ਇੱਕ ਮਾਮਲਾ ਦਰਜ ਹੋਇਆ ਹੈ।ਇਹ ਮਾਮਲਾ ਡੂਮ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਦੀਆਂ ਔਰਤਾਂ ਖਿਲਾਫ ਭੱਦੀ ਸ਼ਬਦਾਵਲੀ ਬੋਲੇ ਜਾਣ ਤੇ ਦਰਜ ਕਰਵਾਇਆ ਹੈ।
- - - - - - - - - Advertisement - - - - - - - - -