Punjab news: ਪਠਾਨਕੋਟ ਵਿੱਚ ਪਤੰਗ/ਗੁੱਡੀਆਂ ਉਡਾਉਣ ਲਈ ਸਿੰਥੈਟਿਕ/ਪਲਾਸਟਿਕ ਦੀ ਡੋਰ ਨੂੰ ਵੇਚਣ, ਸਟੋਰ ਕਰਨ ਅਤੇ ਇਸਦੀ ਵਰਤੋਂ ਕਰਨ ’ਤੇ ਮੁਕੰਮਲ ਤੌਰ ’ਤੇ ਪਾਬੰਦੀ ਲਗਾ ਦਿੱਤੀ ਹੈ।


ਇਹ ਪਾਬੰਦੀ ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਹਰਬੀਰ ਸਿੰਘ ਨੇ ਫ਼ੌਜਦਾਰੀ ਜਾਬਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਇਆਂ ਲਾਈ ਹੈ। ਹਰਬੀਰ ਸਿੰਘ ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਇਹ ਪਾਬੰਦੀ ਲਗਾਉਣ ਮੌਕੇ ਕਿਹਾ ਕਿ ਸੰਥੈਟਿਕ/ਪਲਾਸਿਟਕ ਦੀ ਡੋਰ ਬਹੁਤ ਮਜ਼ਬੂਤ, ਨਾ ਗਲਣਯੋਗ ਅਤੇ ਨਾ ਹੀ ਟੁੱਟਣਯੋਗ ਹੈ।


ਇਸ ਡੋਰ ਨਾਲ ਸਾਈਕਲ, ਸਕੂਟਰ ਅਤੇ ਮੋਟਰ ਸਾਈਕਲ, ਸਕੂਟਰ ਅਤੇ ਮੋਟਰ ਸਾਈਕਲ ਚਾਲਕਾਂ ਦੇ ਗਲੇ ਅਤੇ ਕੰਨ ਕੱਟੇ ਜਾਂਦੇ ਹਨ, ਉੱਡਦੇ ਪੰਛੀ ਫਸ ਜਾਣ ’ਤੇ ਉਨਾਂ ਦੇ ਮਰਨ ਬਾਰੇ ਵੀ ਕਾਫੀ ਘਟਨਾਵਾਂ ਵਾਪਰਦੀਆਂ ਹਨ।


ਇਹ ਵੀ ਪੜ੍ਹੋ: Sunil jakhar: '...ਪੰਜਾਬ ਦੀ ਝਾਕੀ ਦੀ ਸ਼ਮੂਲੀਅਤ ਨਾ ਕਰਨਾ ਯਕੀਨੀ ਤੌਰ 'ਤੇ ਸਾਡੇ ਲਈ ਨਿਰਾਸ਼ਾਜਨਕ', ਬੋਲੋ ਸੁਨੀਲ ਜਾਖੜ


ਇਸ ਤਰ੍ਹਾਂ ਇਹ ਸੰਥੈਟਿਕ/ਪਲਾਸਿਟਕ ਡੋਰ ਜਦੋਂ ਪਤੰਗ ਉਡਾਉਣ ਲਈ ਵਰਤੀ ਜਾਂਦੀ ਹੈ ਤਾਂ ਇਹ ਮਨੁੱਖੀ ਜਾਨਾਂ, ਰਾਹਗੀਰਾਂ ਅਤੇ ਪੰਛੀਆਂ ਲਈ ਘਾਤਕ ਸਿੱਧ ਹੁੰਦੀ ਹੈ, ਇਸ ਲਈ ਇਸ ਡੋਰ ’ਤੇ ਪਾਬੰਦੀ ਲਗਾਉਣੀ ਜਰੂਰੀ ਹੈ।


ਉਨਾਂ ਕਿਹਾ ਕਿ ਪਾਬੰਦੀ ਦਾ ਇਹ ਹੁਕਮ ਜ਼ਿਲਾ ਪਠਾਨਕੋਟ ਵਿੱਚ ਤੁਰੰਤ ਲਾਗੂ ਹੋ ਕੇ 26 ਫਰਵਰੀ 2024 ਤੱਕ ਲਾਗੂ ਰਹਿਣਗੇ ਅਤੇ ਹੁਕਮਾਂ ਦੀ ਉਲੰਘਣਾਂ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


ਇਹ ਵੀ ਪੜ੍ਹੋ: Meeting on SYL issue: ਭਲਕੇ SYL ਦੇ ਮੁੱਦੇ ‘ਤੇ ਚੰਡੀਗੜ੍ਹ ਦੇ ਤਾਜ ਹੋਟਲ ‘ਚ ਹੋਵੇਗੀ ਬੈਠਕ, ਪੰਜਾਬ ਤੇ ਹਰਿਆਣਾ ਦੇ CM’s ਹੋਣਗੇ ਸ਼ਾਮਲ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।