ਚੰਡੀਗੜ੍ਹ: ਚਾਰ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਵਿੱਚ ਅਕਾਲੀ ਦਲ-ਬੀਜੇਪੀ ਗੱਠਜੋੜ ਨੂੰ ਝਟਕਾ ਲੱਗਦਾ ਨਜ਼ਰ ਆ ਰਿਹਾ ਹੈ। ਹੁਣ ਤੱਕ ਦੇ ਰੁਝਾਨਾਂ ਮੁਤਾਬਕ ਤਿੰਨ ਹਲਕਿਆਂ ਵਿੱਚ ਕਾਂਗਰਸ ਦੀ ਬੜ੍ਹਤ ਹੈ। ਸਿਰਫ ਇੱਕ ਹਲਕੇ ਵਿੱਚ ਅਕਾਲੀ ਦਲ ਦਾ ਉਮੀਦਵਾਰ ਅੱਗੇ ਹੈ।


ਦਾਖਾ ਹਲਕੇ ਤੋਂ ਦਿਲਚਸਪ ਨਤੀਜੇ ਆ ਰਹੇ ਹਨ। ਛੇਵੇਂ ਰਾਊਂਡ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ 24,924 ਵੋਟਾਂ ਨਾਲ ਕਾਂਗਰਸ ਦੇ ਉਮੀਦਵਾਰ ਸੰਦੀਪ ਸਿੰਘ ਸੰਧੂ ਤੋਂ ਅੱਗੇ ਚੱਲ ਰਹੇ ਹਨ।

ਮੁਕੇਰੀਆ ‘ਚ ਕਾਂਗਰਸੀ ਉਮੀਦਵਾਰ ਇੰਦੂ ਬਾਲਾ ਅੱਗ ਹੈ। ਇੱਥੇ ਭਾਜਪਾ ਦੇ ਉਮੀਦਵਾਰ ਜੰਗੀ ਲਾਲ ਮਹਾਜਨ ਤੇ ਆਮ ਅਦਮੀ ਪਾਰਟੀ ਦੇ ਗੁਰਧਿਆਨ ਸਿੰਘ ਮੁਲਤਾਨੀ ਚੋਣ ਮੈਦਾਨ ‘ਚ ਹਨ। 6ਵੇਂ ਰਾਊਂਡ ਦੀ ਗਿਣਤੀ ਮੁਕੰਮਲ ਹੋਣ ‘ਤੇ ਕਾਂਗਰਸੀ ਉਮੀਦਵਾਰ ਇੰਦੂ ਬਾਲਾ 12,355 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

ਫਗਵਾੜਾ ਤੋਂ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ 4,912 ਵੋਟਾਂ ਨਾਲ ਅੱਗੇ ਹਨ। ਇੱਥੋਂ ਭਾਜਪਾ ਵੱਲੋਂ ਰਾਜੇਸ਼ ਬਾਘਾ ਚੋਣ ਮੈਦਾਨ ‘ਚ ਹਨ। ਇਹ ਸੀਟ ਵੀ ਬੀਜੇਪੀ ਕੋਲ ਸੀ।

ਜਲਾਲਾਬਾਦ ‘ਚ ਚੌਥੇ ਗੇੜ ਵਿੱਚ ਕਾਂਗਰਸ ਦੇ ਰਮਿੰਦਰ ਸਿੰਘ ਆਵਲਾ 10,000 ਤੋਂ ਵੀ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਡਾ. ਰਾਜ ਸਿੰਘ ਡਿੱਬੀਪੁਰਾ, ਆਮ ਆਦਮੀ ਪਾਰਟੀ ਦੇ ਮਹਿੰਦਰ ਸਿੰਘ ਕਚੂਰਾ, ਆਜ਼ਾਦ ਉਮੀਦਵਾਰ ਜਗਦੀਪ ਕੰਬੋਜ ਗੋਲਡੀ, ਜੋਗਿੰਦਰ ਸਿੰਘ, ਜੋਗਿੰਦਰ ਸਿੰਘ ਤੇ ਰਾਜ ਸਿੰਘ ਚੋਣ ਮੈਦਾਨ ਵਿੱਚ ਸਨ।

ਯਾਦੇ ਰਹੇ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ ਜਲਾਲਾਬਾਦ, ਦਾਖਾ, ਫਗਵਾੜਾ ਤੇ ਮੁਕੇਰੀਆਂ ‘ਚ ਵੋਟਾਂ ਪਈਆਂ ਸੀ। ਇਨ੍ਹਾਂ ‘ਚ ਅਕਾਲੀ-ਬੀਜੇਪੀ, ਕਾਂਗਰਸ, ਆਪ ਨੇ ਆਪਣੇ ਉਮੀਦਵਾਰ ਚੋਣ ਮੈਦਾਨ ‘ਚ ਉਤਾਰੇ ਸੀ। ਇਨ੍ਹਾਂ ਵਿੱਚੋਂ ਦੋ ਸੀਟਾਂ ਅਕਾਲੀ ਦਲ ਬੀਜੇਪੀ ਤੇ ਇੱਕ-ਇੱਕ ਕਾਂਗਰਸ ਤੇ ਆਮ ਆਦਮੀ ਪਾਰਟੀ ਕੋਲ ਸੀ।

ਇਨ੍ਹਾਂ ਚਾਰ ਵਿਧਾਨ ਸਭਾ ਹਲਕਿਆਂ ‘ਚ 21 ਅਕਤੂਬਰ ਨੂੰ ਜ਼ਿਮਨੀ ਚੋਣਾਂ ਹੋਈਆਂ ਸੀ। ਅੱਜ 24 ਅਕਤੂਬਰ ਨੂੰ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ ਉਮੀਦਵਾਰਾਂ ਦੀ ਧੜਕਣਾਂ ਤੇਜ਼ ਹੋ ਗਈਆਂ ਹਨ। ਇਨ੍ਹਾਂ ਚਾਰ ਹਲਕਿਆਂ ‘ਚ 33 ਉਮੀਦਵਾਰਾਂ ਨੇ ਆਪਣੀ ਕਿਸਮਤ ਨੂੰ ਅਜ਼ਮਾਇਆ ਸੀ ਜਿਨ੍ਹਾਂ ਲਈ ਇਹ ਫੈਸਲੇ ਦੀ ਘੜੀ ਹੈ।


ਹੁਣ ਤਕ ਦੇ ਰੁਝਾਨ: 

ਦਾਖਾ ( ਰਾਊਂਡ 8)
ਕਾਂਗਰਸ 26951
ਸ਼੍ਰੋਅਦ 33428
ਆਪ 1742


ਮੁਕੇਰੀਆਂ (ਰਾਊਂਡ 8)
ਕਾਂਗਰਸ 25,671
ਭਾਜਪਾ 23,539
ਆਪ 3558

ਫਗਵਾੜਾ (ਰਾਊਂਡ 7)
ਕਾਂਗਰਸ 17615
ਭਾਜਪਾ9466
ਆਪ 996
ਬੀਐਸਪੀ 8333

ਜਲਾਲਾਬਾਦ (ਰਾਊਂਡ 9)
ਕਾਂਗਰਸ 37482
ਸ਼੍ਰੋਅਦ 28412
ਆਪ 5559