ਚੰਡੀਗੜ੍ਹ: ਨਗਰ ਨਿਗਮ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਕਾਟੋ ਕਲੇਸ਼ ਜੱਗ ਜ਼ਾਹਰ ਹੋ ਰਿਹਾ ਹੈ। ਚੋਣਾਂ ਲਈ ਬਟਾਲਾ ਜ਼ਿਲ੍ਹੇ ਦੇ ਪਾਰਟੀ ਅਬਜ਼ਰਵਰ ਕੈਬਨਿਟ ਮੰਤਰੀ ਓਪੀ ਸੋਨੀ ਦੇ ਸਾਹਮਣੇ ਬਟਾਲਾ 'ਚ ਪਹਿਲੀ ਚੋਣਾਂਵੀਂ ਮੀਟਿੰਗ 'ਚ ਕਾਂਗਰਸ ਦੇ ਵਰਕਰਾਂ 'ਚ ਜੰਮ ਕੇ ਨਾਅਰੇਬਾਜ਼ੀ ਹੋਈ ਤੇ ਗਾਲੀ ਗਲੋਚ ਹੋਇਆ।
ਬਟਾਲਾ 'ਚ ਕਾਂਗਰਸ ਦੋ ਧੜਿਆ 'ਚ ਵੰਡੀ ਗਈ। ਇਕ ਧੜਾ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦਾ ਤੇ ਦੂਜਾ ਅਸ਼ਵਨੀ ਸੇਖੜੀ ਦਾ ਹੈ। ਦੋਵਾਂ ਧੜਿਆਂ 'ਚ ਆਪਸ 'ਚ ਨਾਅਰੇਬਜ਼ੀ ਤੇ ਗਾਲੀ ਗਲੋਚ ਖੂਬ ਹੋਈ।
ਸਾਬਕਾ ਮੰਤਰੀ ਤੇ ਕਾਂਗਰਸ ਲੀਡਰ ਅਸ਼ਵਨੀ ਸੇਖੜੀ ਵੀ ਮੌਕੇ 'ਤੇ ਮੌਜੂਦ ਰਹੇ। ਪੁਲਿਸ ਦੇ ਵੀ ਕੰਟਰੋਲ ਤੋਂ ਵੀ ਕਾਂਗਰਸ ਕਾਰਕੁੰਨ ਬਾਹਰ ਹੋਏ। ਓਪੀ ਸੋਨੀ ਨੇ ਹਾਲਾਤ ਵਿਗੜਦੇ ਦੇਖ ਸਟੇਜ ਤੋਂ ਗੁੱਸੇ 'ਚ ਪਾਰਟੀ ਤੋਂ ਬਾਹਰ ਕਰਨ ਦੀ ਧਮਕੀ ਦੇਕੇ ਮਾਮਲੇ ਨੂੰ ਸ਼ਾਂਤ ਕਰਵਾਇਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ