ਚੰਡੀਗੜ੍ਹ: ਕਾਂਗਰਸੀ ਆਗੂ ਅਲਕਾ ਲਾਂਬਾ ਅੱਜ ਰੋਪੜ ਪੁਲਿਸ ਸਾਹਮਣੇ ਪੇਸ਼ ਹੋਣ ਜਾ ਰਹੀ ਹੈ। ਪੁਲਿਸ ਨੇ ਉਨ੍ਹਾਂ ਨੂੰ ਪੁੱਛਗਿਛ ਲਈ ਬੁਲਾਇਆ ਗਿਆ ਸੀ ਪਰ ਉਹ ਆਪਣੇ ਨਾਲ ਸੀਨੀਅਰ ਕਾਂਗਰਸੀ ਲੀਡਰਾਂ ਦੀ ਫੌਜ ਲੈ ਕੇ ਪਹੁੰਚੇ ਹਨ। ਉਨ੍ਹਾਂ ਨਾਲ ਜਾਣ ਵਾਲੇ ਲੀਡਰਾਂ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਪ੍ਰਤਾਪ ਬਾਜਵਾ, ਭਾਰਤ ਭੂਸ਼ਣ ਆਸ਼ੂ, ਤ੍ਰਿਪਤ ਰਜਿੰਦਰ ਬਾਜਵਾ, ਸੁਖਜਿੰਦਰ ਰੰਧਾਵਾ, ਗੁਰਕੀਰਤ ਕੋਟਲੀ, ਕੁਲਜੀਤ ਨਾਗਰਾ, ਗੁਰਪ੍ਰੀਤ ਕਾਂਗੜ ਤੇ ਕੈਪਟਨ ਸੰਦੀਪ ਸੰਧੂ ਸ਼ਾਮਲ ਹਨ।
ਦੱਸ ਦਈਏ ਕਿ ਰੋਪੜ ਪੁਲਿਸ ਵੱਲੋਂ ਕਵੀ ਕੁਮਾਰ ਵਿਸ਼ਵਾਸ ਤੇ ਕਾਂਗਰਸੀ ਆਗੂ ਅਲਕਾ ਲਾਂਬਾ ਖਿਲਾਫ ਕੇਸ ਦਰਜ ਕਰਕੇ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਕੁਮਾਰ ਵਿਸ਼ਵਾਸ ਹਾਈਕੋਰਟ ਵਿੱਚ ਪਹੁੰਚੇ ਹਨ ਜਦੋਂਕਿ ਕਾਂਗਰਸੀ ਆਗੂ ਅਲਕਾ ਲਾਂਬਾ ਅੱਜ ਪੇਸ਼ ਹੋਏ ਹਨ। ਅਲਕਾ ਲਾਂਬਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਝੂਠੇ ਦੋਸ਼ਾਂ ਤਹਿਤ ਦਿੱਲੀ ਤੋਂ ਪੰਜਾਬ ਤੱਕ ਖਿੱਚ ਕੇ ਲਿਆਉਣ ਵਾਲਿਆਂ ਨੂੰ ਇਹ ਸਭ ਕੁਝ ਭਾਰੀ ਪਵੇਗਾ। ਲਾਂਬਾ ਨੇ ਕਿਹਾ ਕਿ ਉਹ ਹਰ ਦੋਸ਼ ਦਾ ਡਟ ਕੇ ਸਾਹਮਣਾ ਕਰਨ ਲਈ ਤਿਆਰ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਕਾਂਗਰਸੀ ਆਗੂ ਦੀ 26 ਅਪਰੈਲ ਲਈ ਤੈਅ ਪੇਸ਼ੀ ਦੀ ਤਰੀਕ ਨੂੰ ਐਨ ਆਖਰੀ ਮੌਕੇ ਬਦਲ ਦਿੱਤਾ ਗਿਆ ਸੀ। ਲਾਂਬਾ ਨੂੰ ਅੱਜ 27 ਅਪਰੈਲ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। ਅਲਕਾ ਲਾਂਬਾ ਨੇ ਦੋਸ਼ ਲਾਇਆ ਕਿ ਉਹ ਪੁਲਿਸ ਅੱਗੇ ਪੇਸ਼ ਹੋਣ ਲਈ ਤਿਆਰ ਸੀ, ਪਰ ਪੁਲਿਸ ਪੇਸ਼ੀ ਦਾ ਸਮਾਂ ਬਦਲਣ ਲੱਗ ਪਈ ਹੈ।
ਲਾਂਬਾ ਨੇ ਦੱਸਿਆ ਕਿ ਰੂਪਨਗਰ ਪੁਲਿਸ ਨੇ ਉਨ੍ਹਾਂ ਦੇ ਘਰ 20 ਅਪਰੈਲ ਨੂੰ ਸੰਮਨ ਤਾਮੀਲ ਕਰਵਾ ਕੇ 26 ਅਪਰੈਲ ਨੂੰ ਪੁਲਿਸ ਅੱਗੇ ਪੇਸ਼ ਹੋਣ ਲਈ ਥਾਣਾ ਸਦਰ ਰੂਪਨਗਰ ਬੁਲਾਇਆ ਸੀ। ਉਹ 25 ਅਪਰੈਲ ਨੂੰ ਹੀ ਚੰਡੀਗੜ੍ਹ ਪੁੱਜ ਗਈ ਸੀ ਤਾਂ ਕਿ ਤੈਅ ਸਮੇਂ ਅਨੁਸਾਰ ਰੂਪਨਗਰ ਥਾਣੇ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ’ਤੇ ਦਿੱਲੀ ਦੇ ਮੁੱਖ ਮੰਤਰੀ ਤੇ ਉਨ੍ਹਾਂ ਦੇ ਚਹੇਤੇ ਰਾਜ ਸਭਾ ਮੈਂਬਰ ਦਾ ਕੰਟਰੋਲ ਹੈ। ਉਹ ਆਪਣੀ ਮਨਮਰਜ਼ੀ ਨਾਲ ਪੰਜਾਬ ਪੁਲੀਸ ਦਾ ਇਸਤੇਮਾਲ ਉਨ੍ਹਾਂ ਵਿਰੁੱਧ ਆਵਾਜ਼ ਉਠਾਉਣ ਵਾਲੇ ਵਿਅਕਤੀਆਂ ਦੀ ਆਵਾਜ਼ ਬੰਦ ਕਰਨ ਲਈ ਬਦਲਾਵ ਦੀ ਥਾਂ ਬਦਲੇ ਦੀ ਨੀਤੀ ਅਨੁਸਾਰ ਕਰ ਰਹੇ ਹਨ।
ਉਧਰ, ਅਲਕਾ ਲਾਂਬਾ ਖਿਲਾਫ਼ ਦਰਜ ਕੇਸ ਰੱਦ ਕਰਵਾਉਣ ਲਈ ਪੰਜਾਬ ਯੂਥ ਕਾਂਗਰਸ ਵੱਲੋਂ ਮਹਾਰਾਜਾ ਰਣਜੀਤ ਸਿੰਘ ਬਾਗ਼ ਵਿੱਚ 27 ਅਪਰੈਲ ਨੂੰ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਸੂਬਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਧਰਨੇ ਵਿੱਚ ਕਾਂਗਰਸੀ ਆਗੂ ਤੇ ਵਰਕਰ ਸ਼ਮੂਲੀਅਤ ਕਰਕੇ ਝੂਠਾ ਕੇਸ ਰੱਦ ਕਰਨ ਦੀ ਮੰਗ ਕਰ ਰਹੇ ਹਨ।
ਸਾਬਕਾ ਮੰਤਰੀਆਂ ਤੇ ਕਾਂਗਰਸੀ ਲੀਡਰਾਂ ਦੀ ਫੌਜ ਲੈ ਕੇ ਥਾਣੇ ਪਹੁੰਚੀ ਅਲਕਾ ਲਾਂਬਾ, ਬੋਲੀ, ਦਿੱਲੀ ਤੋਂ ਪੰਜਾਬ ਤੱਕ ਖਿੱਚ ਕੇ ਲਿਆਉਣ ਵਾਲਿਆਂ ਨੂੰ ਇਹ ਸਭ ਕੁਝ ਭਾਰੀ ਪਵੇਗਾ
abp sanjha
Updated at:
27 Apr 2022 12:25 PM (IST)
Edited By: sanjhadigital
ਚੰਡੀਗੜ੍ਹ: ਕਾਂਗਰਸੀ ਆਗੂ ਅਲਕਾ ਲਾਂਬਾ ਅੱਜ ਰੋਪੜ ਪੁਲਿਸ ਸਾਹਮਣੇ ਪੇਸ਼ ਹੋਣ ਜਾ ਰਹੀ ਹੈ। ਪੁਲਿਸ ਨੇ ਉਨ੍ਹਾਂ ਨੂੰ ਪੁੱਛਗਿਛ ਲਈ ਬੁਲਾਇਆ ਗਿਆ ਸੀ ਪਰ ਉਹ ਆਪਣੇ ਨਾਲ ਸੀਨੀਅਰ ਕਾਂਗਰਸੀ ਲੀਡਰਾਂ ਦੀ ਫੌਜ ਲੈ ਕੇ ਪਹੁੰਚੇ ਹਨ।
ਕਾਂਗਰਸੀ ਲੀਡਰਾਂ ਨਾਲ ਥਾਣੇ ਪਹੁੰਚੀ ਅਲਕਾ ਲਾਂਬਾ
NEXT
PREV
Published at:
27 Apr 2022 12:14 PM (IST)
- - - - - - - - - Advertisement - - - - - - - - -