ਨਵਾਂ ਸ਼ਹਿਰ: ਨਵਾਸ਼ਹਿਰ ਵਿਖੇ ਅੱਜ ਐਮ ਐਲ ਏ ਦੇ ਕਰੀਬੀ ਵਿਕਾਸ ਸੋਨੀ ਨਾਮਕ ਸਖਸ਼ ਨੂੰ ਨਵਾਸ਼ਹਿਰ ਸਦਰ ਥਾਣਾ ਪੁਲਿਸ ਕਿਸੇ ਮੁਕੱਦਮੇ ਵਿੱਚ ਥਾਣੇ ਲੈ ਗਈ। ਕੁੱਝ ਹੀ ਸਮੇਂ ਬਾਅਦ ਪੁਲਿਸ ਵਲੋਂ ਵਿਕਾਸ ਸੋਨੀ ਨੂੰ ਛੱਡ ਦਿੱਤਾ। ਪਰ ਪੁਲਿਸ ਵਲੋਂ ਕਰੀਬੀ ਨੂੰ ਲੈ ਕੇ ਜਾਣ ਤੇ ਕਾਂਗਰਸੀ ਐਮ ਐਲ ਏ ਅੰਗਦ ਸਿੰਘ ਅੱਗ ਬਬੂਲਾ ਹੋ ਗਏ ਤੇ ਉਹਨਾਂ ਨੇ ਆਪਣੇ ਸਮਰਥਕਾ ਨੂੰ ਨਾਲ ਲੈ ਕੇ ਨਵਾਸ਼ਹਿਰ ਦੇ ਐਸ ਐਸ ਪੀ ਦਫ਼ਤਰ ਬਾਹਰ ਧਰਨਾ ਦਿੱਤਾ।


ਅੰਗਦ ਨੇ ਐਸ ਐਸ ਪੀ ਨਵਾਂ ਸ਼ਹਿਰ ਹਰਮਨ ਬੀਰ ਸਿੰਘ ਗਿੱਲ ਨੂੰ ਲਲਕਾਰਿਆ। ਗੌਰਤਾਲਬ ਹੈ ਕਿ ਹਰਮਨ ਬੀਰ ਸਿੰਘ ਗਿੱਲ ਐਮ ਪੀ ਜਸਬੀਰ ਸਿੰਘ ਡਿੰਪਾ ਦਾ ਭਰਾ ਹੈ। ਜਿਸਦਾ ਦਾ ਐਮ ਐਲ ਏ ਅੰਗਦ ਸਿੰਘ ਨਾਲ ਪਹਿਲਾ ਤੋਂ ਹੀ ਜਮੀਨੀ ਝਗੜਾ ਸੀ। ਜੋ ਕਿ ਪਹਿਲਾ ਵੀ ਸੁਰਖੀਆਂ 
'ਚ ਰਹਿ ਚੁੱਕਾ ਹੈ।ਵਿਧਾਇਕ ਨੇ ਐਸ ਐਸ ਪੀ ਨੂੰ ਲਲਕਾਰਦਿਆ ਕਿਹਾ ਕਿ ਅੰਮ੍ਰਿਤਸਰ ਵਾਲੀ ਗੁੰਡਾ ਗਰਦੀ ਨਵਾਸ਼ਹਿਰ 'ਚ ਨਹੀਂ ਚੱਲੇਗੀ।


ਵਿਧਾਇਕ ਨੇ ਆਪਣੇ ਸਮਰਥਕਾਂ ਸਮੇਤ ਐਸ ਐਸ ਪੀ ਦਫ਼ਤਰ ਦੇ ਗੇਟ ਤੋੜਨ ਦੀ ਕੋਸ਼ਿਸ਼ ਵੀ ਕੀਤੀ ਤੇ ਕਰੀਬ ਇੱਕ ਘੰਟਾ ਦਫ਼ਤਰ ਬਾਹਰ ਸੜਕ 'ਤੇ ਬੈਠ ਕੇ ਧਰਨਾ ਦਿੱਤਾ। ਉਹਨਾਂ ਕਿਹਾ ਕਿ "ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹਨਾਂ ਨੂੰ ਇੱਥੋ ਬਦਲਿਆ ਜਾਵੇ, ਨਾਲ ਹੀ ਵਿਧਾਇਕ ਨੇ ਇਹ ਵੀ ਆਰੋਪ ਲਾਇਆ ਕਿ ਐਸ ਅੇਸ ਪੀ ਨਵਾਂ ਸ਼ਹਿਰ ਆਮ ਆਦਮੀ ਪਾਰਟੀ ਦੀ ਹਮਾਇਤ ਕਰ ਰਿਹਾ ਹੈ ਤੇ ਵਰਕਰਾਂ ਨੂੰ ਡਰਾ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਾ ਰਿਹਾ ਹੈ।"


 


ਇਹ ਵੀ ਪੜ੍ਹੋ: ਤਪਦੀ ਗਰਮੀ 'ਚ ਚਲਾਉਂਦੇ ਹੋ CNG ਕਾਰ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ