ਗੁਰਦਾਸਪੁਰ: ਵਿਕਾਸ ਕੰਮਾਂ ਬਾਰੇ ਸਵਾਲ ਕਰਨ ਵਾਲੇ ਨੌਜਵਾਨ ਨੂੰ ਥੱਪੜ ਮਾਰ ਕੇ ਭੋਆ ਤੋਂ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਕਸੂਤੇ ਘਿਰ ਗਏ ਹਨ। ਸੋਸ਼ਲ ਮੀਡੀਆ ਉੱਪਰ ਵਿਧਾਇਕ ਵੀ ਵੀਡੀਓ ਵਾਇਰਲ ਹੋਣ ਮਗਰੋਂ ਜੰਮ ਕੇ ਅਲੋਚਨਾ ਹੋ ਰਹੀ ਹੈ। ਇਸੇ ਦੌਰਾਨ ਅੱਜ ਵਿਧਾਇਕ ਜੋਗਿੰਦਰਪਾਲ ਨੇ ਨੌਜਵਾਨ ਨੂੰ ਥੱਪੜ ਮਾਰਨ ਬਾਰੇ ਸਪਸ਼ਟੀਕਰਨ ਦਿੱਤਾ ਹੈ।


ਵਿਧਾਇਕ ਜੋਗਿੰਦਰ ਪਾਲ ਨੇ ਦਾਅਵਾ ਕੀਤਾ ਹੈ ਕਿ ਉਸ ਬੱਚੇ ਨੇ ਮੈਨੂੰ ਸਟੇਜ ‘ਤੇ ਆ ਕੇ ਗਾਲ ਕੱਢੀ ਸੀ। ਉਨ੍ਹਾਂ ਕਿਹਾ ਕਿ ਹੁਣ ਸਿਆਸੀ ਧਿਰਾਂ ਉਸ ਬੱਚੇ ਨੂੰ ਫੜ-ਫੜ ਕੇ ਲੈ ਘੁੰਮ ਰਹੀਆਂ ਹਨ। ਵਿਧਾਇਕ ਨੇ ਬਚਾਅ ਕਰਦੇ ਹੋਏ ਕਿਹਾ ਕਿ ਸਾਡੇ ਮਾਸਟਰ ਸਾਨੂੰ ਬਹੁਤ ਕੁੱਟਦੇ ਰਹੇ ਹਨ। ਹੁਣ ਮੈਨੂੰ ਮਿਲ ਕੇ ਬੱਚੇ ਨੇ ਮੇਰੇ ਤੋਂ ਮੁਆਫੀ ਮੰਗੀ ਹੈ। ਬੱਚੇ ਤੇ ਉਸ ਦੀ ਮਾਂ ਨੇ ਗਲਤੀ ਦੀ ਮੁਆਫੀ ਮੰਗੀ ਹੈ।


ਵਿਧਾਇਕ ਨੇ ਕਿਹਾ ਕਿ ਮੈਂ ਕੋਈ ਧਰਮਾਤਮਾ ਨਹੀਂ, ਕਈ ਵਾਰ ਬੰਦਾ ਭਾਵੁਕ ਹੋ ਜਾਂਦਾ ਹੈ। ਮੈਂ ਬੱਚੇ ਦੇ ਥੱਪੜ ਮਾਰਿਆ ਤਾਂ ਆਪਣਾ ਸਮਝ ਕੇ ਮਾਰਿਆ ਸੀ। ਬੱਚੇ ਨੇ ਖਾਦੀ-ਪੀਤੀ ‘ਚ ਅਜਿਹਾ ਕੀਤਾ ਸੀ। 14 ਸਾਲ ਦੇ ਬੱਚੇ ਨੇ ਸ਼ਰਾਬ ਪੀਤੀ ਸੀ। ਮੈਂ ਵੀ ਬੱਚੇ ਦੀ ਮਾਂ ਤੋਂ ਮੁਆਫੀ ਮੰਗੀ ਹੈ। ਹੁਣ ਸਿਆਸੀ ਧਿਰਾਂ ਸਿਰਫ ਰੋਟੀਆਂ ਸੇਕਣੀਆਂ ਚਾਹੁੰਦੀਆਂ ਹਨ।


ਵਿਧਾਇਕ ਨੇ ਕਿਹਾ ਕਿ ਬੱਚਾ ਤਾਂ ਚਾਹੁੰਦਾ ਨਹੀਂ ਕਿ ਮੇਰੇ ‘ਤੇ ਪਰਚਾ ਹੋਵੇ ਪਰ ਸਿਆਸੀ ਲੋਕ ਐਵੇਂ ਰੌਲਾ ਪਾ ਰਹੇ ਹਨ। ਮੈਂ ਤਾਂ ਬੱਚਿਆਂ ਨੂੰ ਸੁਧਾਰਣਾ ਚਾਹੁੰਦਾ ਹਾਂ। ਬੱਚਾ ਵੀ ਦਲਿਤ ਤੇ ਮੈਂ ਵੀ ਦਲਿਤ ਹੀ ਹਾਂ। ਜੇ ਮੁੰਡੇ ਦੇ ਥੱਪੜ ਮਾਰਿਆ ਤਾਂ ਮੁੰਡੇ ਨੇ ਮੁਆਫੀ ਮੰਗ ਲਈ। ਮੈਂ ਸਾਢੇ 4 ਸਾਲ ‘ਚ ਇੱਕ ਰੁਪਇਆ ਵੀ ਨਹੀਂ ਲਿਆ। ਮੈਂ ਕੋਈ ਤਨਖ਼ਾਹ ਵੀ ਨਹੀਂ ਲੈਂਦਾ।


ਇਹ ਵੀ ਪੜ੍ਹੋIndia Coronavirus Update: ਪਿਛਲੇ 24 ਘੰਟਿਆਂ 'ਚ ਭਾਰਤ ਵਿੱਚ ਕੋਰੋਨਾ ਦੇ 18,454 ਨਵੇਂ ਕੇਸ, ਕੱਲ੍ਹ ਨਾਲੋਂ 26 ਪ੍ਰਤੀਸ਼ਤ ਵੱਧ


 


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/


 


https://apps.apple.com/in/app/811114904