ਸਿੰਘੂ ਬਾਰਡਰ ਤੇ ਰਵਨੀਤ ਬਿੱਟੂ ਦਾ ਜ਼ੋਰਦਾਰ ਵਿਰੋਧ, ਗੱਡੀ ਤੇ ਕੀਤਾ ਗਿਆ ਹਮਲਾ
ਏਬੀਪੀ ਸਾਂਝਾ | 24 Jan 2021 03:38 PM (IST)
ਕਾਂਗਰਸੀ ਐਮਪੀ ਰਵਨੀਤ ਸਿੰਘੂ ਬਿੱਟੂ ਦਾ ਸਿੰਘੂ ਬਾਰਡਰ ਤੇ ਜ਼ੋਰਦਾਰ ਵਿਰੋਧ ਹੋਇਆ ਹੈ।ਉਨ੍ਹਾਂ ਦੀ ਗੱਡੀ ਤੇ ਵੀ ਹਮਲਾ ਕੀਤਾ ਗਿਆ ਹੈ।
ਨਵੀਂ ਦਿੱਲੀ : ਕਾਂਗਰਸੀ ਸਾਂਸਦ ਰਵਨੀਤ ਸਿੰਘੂ ਬਿੱਟੂ ਦਾ ਸਿੰਘੂ ਬਾਰਡਰ ਤੇ ਜ਼ੋਰਦਾਰ ਵਿਰੋਧ ਹੋਇਆ ਹੈ। ਸਾਂਸਦ ਰਵਨੀਤ ਬਿੱਟੂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਦੀ ਪੱਗ ਵੀ ਲਾਹੀ ਗਈ।ਇਸ ਦੌਰਾਨ ਉਨ੍ਹਾਂ ਦੀ ਗੱਡੀ ਵੀ ਭੰਨੀ ਗਈ ਹੈ। ਇਹ ਹਮਲਾ ਸਿੰਘੂ ਬਾਰਡਰ ਤੇ ਜਾਰੀ ਕਿਸਾਨ ਸੰਸਦ ਦੌਰਾਨ ਕੀਤਾ ਗਿਆ। ਵੇਧੇਰ ਜਾਣਕਾਰੀ ਉਡੀਕੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਲਈ ਜੁੜੇ ਰਹੋ ਏਬੀਪੀ ਸਾਂਝਾ ਦੇ ਨਾਲ....