ਬਠਿੰਡਾ: ਕੁੱਝ ਦਿਨ ਪਹਿਲਾਂ ਕਾਂਗਰਸ ਪਾਰਟੀ ਵਿੱਚ ਮੱਚਿਆ ਘਮਾਸਾਨ ਜਿਸਦੇ ਚੱਲਦੇ ਬਠਿੰਡਾ ਦੇ ਦਿਹਾਤੀ ਹਲਕਾ ਇੰਚਾਰਜ ਹਰਵਿੰਦਰ ਸਿੰਘ ਲਾਡੀ ਵੱਲੋਂ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਬਾਹਰ ਧਰਨਾ ਲਾਇਆ ਸੀ ਮਨਪ੍ਰੀਤ ਬਾਦਲ ਦੇ ਖਿਲਾਫ , ਹੁਣ ਮੁੜ ਹਲਕਾ ਇੰਚਾਰਜ ਹਰਵਿੰਦਰ ਲਾਡੀ ਵੱਲੋਂ ਆਪਣੇ ਹਲਕੇ ਵਿੱਚ ਜਿੱਥੇ ਸਰਗਰਮੀਆਂ ਤੇਜ਼ ਕਰ ਦਿੱਤੀਆ ਹਨ ਓਥੇ ਹੀ ਹੁਣ ਆਪਣੇ ਸਾਰੇ ਹਲਕੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਵੱਡੇ-ਵੱਡੇ ਫਲੈਕਸ ਲਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਲਿੱਖਿਆ ਹੈ ਕਿ "ਕੈਪਟਨ ਇੱਕ ਹੀ ਹੁੰਦਾ ਕੈਪਟਨ ਫੋਰ 2022" ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਹਰਵਿੰਦਰ ਲਾਡੀ ਦੀ ਫੋਟੋ ਵੀ ਲੱਗੀ ਹੈ।



 

ਜਾਣਕਾਰੀ ਦਿੰਦੇ ਸਪੋਕਸਰਸਨ ਮਨਜੀਤ ਸਿੰਘ ਕੋਟ ਨੇ ਕਿਹਾ ਕਿ ਅਸੀਂ ਸਿਰਫ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗੁਵਾਈ ਵਿੱਚ ਹੀ 2022 ਚੋਣਾਂ ਲੜਨੀਆਂ ਹਨ। ਜਿਸ ਨੂੰ ਲੈਕੇ ਅਸੀਂ ਆਪਣੇ ਹਲਕੇ ਵਿੱਚ 2022 ਚੋਣਾਂ ਦੀਆਂ ਤਿਆਰੀਆਂ ਖਿੱਚ ਦਿੱਤੀਆਂ ਹਨ ਅਤੇ ਪੂਰੇ ਹਲਕੇ ਵਿੱਚ 400 ਤੋਂ 500 ਅਜਿਹੇ ਫਲੈਕਸ ਲਾਏ ਹਨ।