Punjab News: ਹੁਸ਼ਿਆਰਪੁਰ ਵਿੱਚ ਪੁਲਿਸ ਨੇ ਆਮ ਆਦਮੀ ਪਾਰਟੀ (AAP) ਦੇ ਚੋਣ ਚਿੰਨ੍ਹ ਝਾੜੂ ਦੀ ਬੇਅਦਬੀ ਕਰਨ ਦੇ ਦੋਸ਼ ਵਿੱਚ ਇੱਕ ਕਾਂਗਰਸੀ ਵਰਕਰ ਨੂੰ ਗ੍ਰਿਫ਼ਤਾਰ ਕੀਤਾ। ਇੰਨਾ ਹੀ ਨਹੀਂ ਉਸਨੂੰ ਬਾਅਦ ਵਿੱਚ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ। ਇਸ ਮਾਮਲੇ ਵਿੱਚ ਪੁਲਿਸ ਨੇ ਕੇਸ ਦਰਜ ਕਰਨ ਦੀ ਬਜਾਏ ਸਿਰਫ਼ ਇੱਕ ਡੀਡੀਆਰ ਦਰਜ ਕੀਤੀ, ਜਿਸ ਵਿੱਚ ਸਪੱਸ਼ਟ ਤੌਰ 'ਤੇ ਲਿਖਿਆ ਹੈ ਕਿ ਦੋਸ਼ੀ ਨੇ ਚੋਣ ਚਿੰਨ੍ਹ ਝਾੜੂ ਦੀ ਬੇਅਦਬੀ ਕੀਤੀ ਹੈ ਅਤੇ ਇਸ ਨੂੰ ਖਿੰਡਾ ਦਿੱਤਾ ਹੈ।

Continues below advertisement

ਪੁਲਿਸ ਨੇ ਇਸ ਨੂੰ ਲੈਕੇ ਸਪੱਸ਼ਟੀਕਰਨ ਦਿੰਦਿਆਂ ਹੋਇਆਂ ਕਿਹਾ ਕਿ ਨਗਰ ਨਿਗਮ ਚੋਣਾਂ ਦੀ ਜਿੱਤ ਤੋਂ ਬਾਅਦ ਦੋਸ਼ੀ ਆਪਣੇ ਸਾਥੀਆਂ ਨਾਲ ਮਿਲ ਕੇ ਹੰਗਾਮਾ ਕਰ ਰਿਹਾ ਸੀ। ਇਸ ਨਾਲ ਮਾਹੌਲ ਖਰਾਬ ਹੋ ਜਾਂਦਾ ਅਤੇ ਦੋਹਾਂ ਪਾਰਟੀਆਂ ਦੇ ਸਮਰਥਕਾਂ ਵਿਚਾਲੇ ਝੜਪ ਹੋ ਸਕਦੀ ਸੀ, ਇਸ ਲਈ ਸਾਵਧਾਨੀ ਵਰਤਣ ਲਈ ਆਹ ਕਾਰਵਾਈ ਕੀਤੀ ਗਈ ਹੈ। ਡੀਡੀਆਰ ਦੀ ਇੱਕ ਕਾਪੀ ਸਾਂਝੀ ਕਰਦਿਆਂ ਹੋਇਆਂ ਕਾਂਗਰਸ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਕਾਂਗਰਸ ਦੀ ਜਿੱਤ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਇੰਨੇ ਗੁੱਸੇ ਵਿੱਚ ਸੀ ਕਿ ਉਸ ਨੇ ਘਬਰਾਹਟ ਨੂੰ ਲੁਕਾਉਣ ਲਈ ਝਾੜੂ ਦੀ ਬੇਅਦਬੀ ਤੱਕ ਦਾ ਕੇਸ ਬਣਾ ਦਿੱਤਾ।

Continues below advertisement

DDR ਵਿੱਚ ਲਿਖੀਆਂ ਆਹ ਗੱਲਾਂ

ਕਾਂਗਰਸ ਨੇ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਹੁਸ਼ਿਆਰਪੁਰ ਦੇ ਟਾਂਡਾ ਪੁਲਿਸ ਸਟੇਸ਼ਨ ਤੋਂ ਡੀਡੀਆਰ ਦੀ ਇੱਕ ਕਾਪੀ ਜਾਰੀ ਕੀਤੀ। 30 ਮਈ ਦੀ ਜੀਡੀ ਨੰਬਰ 12 ਦੇ ਅਨੁਸਾਰ, ਹੈੱਡ ਕਾਂਸਟੇਬਲ ਹਰਪਾਲ ਸਿੰਘ ਨੇ ਇੱਕ ਬਿਆਨ ਦਰਜ ਕਰਵਾਇਆ ਜਿਸ ਵਿੱਚ ਕਿਹਾ ਗਿਆ ਕਿ 29 ਮਈ ਨੂੰ, ਅਹੀਆਪੁਰ ਦੇ ਵਸਨੀਕ ਪ੍ਰੇਮ ਕੁਮਾਰ ਜੈਨ, ਰਾਜਨ ਸੋਂਧੀ, ਸਚਿਨ ਕੁਮਾਰ ਪੁਰੀ, ਰਾਜੇਸ਼ ਕੁਮਾਰ ਅਤੇ ਰਾਜਿੰਦਰ ਸਿੰਘ ਕਾਕਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੋਹਨ ਵੈਦ, ਮਨਦੀਪ ਪਲਟਾ, ਰਣਜੀਤ ਸਿੰਘ, ਅਰਸ਼ਦੀਪ ਸਿੰਘ ਅਤੇ ਅਭਿਯੁਦਿਆ ਵੈਦ ਨੇ ਨਗਰ ਨਿਗਮ ਚੋਣਾਂ ਦੌਰਾਨ ਝਾੜੂ ਦੇ ਨਿਸ਼ਾਨ ਦੀ ਬੇਅਦਬੀ ਕੀਤੀ ਸੀ।

ਪੁਲਿਸ ਜਾਂਚ ਵਿੱਚ ਕਿਹਾ ਕਿ ਝਾੜੂ ਖਿਲਾਰ ਕੇ ਮਾਹੌਲ ਖਰਾਬ ਕੀਤਾ ਗਿਆ। ਇਸ ਤੋਂ ਇਲਾਵਾ, ਉਨ੍ਹਾਂ ਨੇ ਧਮਕੀਆਂ ਦਿੱਤੀਆਂ ਅਤੇ ਸੋਸ਼ਲ ਮੀਡੀਆ 'ਤੇ ਭੜਕਾਊ ਵੀਡੀਓ ਪੋਸਟ ਕਰਕੇ ਚੋਣ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ। ਹੈੱਡ ਕਾਂਸਟੇਬਲ ਦੇ ਅਨੁਸਾਰ, ਜਦੋਂ ਉਨ੍ਹਾਂ ਨੇ ਇਸ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਨ੍ਹਾਂ ਦੋਸ਼ੀਆਂ ਨੇ ਝਾੜੂ ਖਿਲਾਰ ਕੇ ਚੋਣ ਮਾਹੌਲ ਖਰਾਬ ਕੀਤਾ। ਜਿਸ ਤੋਂ ਬਾਅਦ ਅਰਸ਼ਦੀਪ ਸਿੰਘ ਨੂੰ ਤੁਰੰਤ ਬੀਐਨਐਸਐਸ ਦੀ ਧਾਰਾ 126, 170 ਦੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਅਤੇ ਲਾਕਅੱਪ ਵਿੱਚ ਬੰਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਸਦੇ ਵਾਰਸਾਂ ਨੂੰ ਸੂਚਿਤ ਕੀਤਾ ਗਿਆ।