ਚੰਡੀਗੜ੍ਹ: ਪੰਜਾਬ ਵਿੱਚ ਕਾਂਗਰਸ ਦਾ ਅੰਦਰੂਨੀ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ। ਵਿਧਾਇਕ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹੁਣ ਵਿਧਾਇਕ ਪਰਗਟ ਸਿੰਘ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਹਮਲੇ ਤੇਜ਼ ਕਰ ਦਿੱਤੇ ਹਨ। ਪ੍ਰਗਟ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਜੇ 2022 ਦੀਆਂ ਵਿਧਾਨ ਸਭਾ ਚੋਣਾਂ ਕੈਪਟਨ ਦੀ ਅਗਵਾਈ ਹੇਠ ਲੜੀਆਂ ਤਾਂ ਕਾਂਗਰਸ ਨੂੰ ਨੁਕਸਾਨ ਭੁਗਤਣਾ ਪਏਗਾ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਇਸ ਗੱਲ ਚੁੱਕੇ ਰਹੇ ਹਨ। ਇਸ ਦੇ ਨਾਲ ਹੀ ਪਰਗਟ ਨੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਉਸ ਬਿਆਨ ਦਾ ਸਮਰਥਨ ਕੀਤਾ, ਜਿਸ ਵਿੱਚ ਧੀਮਾਨ ਨੇ ਕਿਹਾ ਸੀ ਕਿ ਵਿਧਾਇਕਾਂ ਨੂੰ ਮਿਲ ਕੇ ਸਰਕਾਰ ਡੇਗ ਦੇਣੀ ਚਾਹੀਦੀ ਹੈ।


ਇਹ ਵੀ ਪੜ੍ਹੋ:ਖੁਸ਼ਖ਼ਬਰੀ! ਹੁਣ ਭਾਰਤੀ ਨੌਜਵਾਨ ਅਸਾਨੀ ਨਾਲ ਜਾ ਸਕਣਗੇ ਬ੍ਰਿਟੇਨ, ਦੋਵਾਂ ਦੇਸ਼ਾਂ ਵਿਚਾਲੇ ਅਹਿਮ ਸਮਝੌਤਾ

ਪਰਗਟ ਸਿੰਘ ਕੈਬਨਿਟ ਨੇ ਆਪਣੀ ਰਿਹਾਇਸ਼ ਉਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਚੰਨੀ ਦੇ ਮੀ-ਟੂ ਵਿਵਾਦ ਬਾਰੇ ਕਿਹਾ ਕਿ ਦੋ ਸਾਲ ਬਾਅਦ, ਬਿਨਾਂ ਕਿਸੇ ਸ਼ਿਕਾਇਤ ਦੇ ਇਸ ਮਾਮਲੇ ਨੂੰ ਚੁੱਕਣਾ ਮੰਦਭਾਗਾ ਹੈ। ਮੁੱਖ ਮੰਤਰੀ ਦਫਤਰ ਅਤੇ ਮਹਿਲਾ ਕਮਿਸ਼ਨ ਇਸ ਮਾਮਲੇ ਨੂੰ ਉਛਾਲ ਕੇ ਇਕ ਔਰਤ ਦਾ ਟਰਾਇਲ ਕਰ ਰਹੇ ਹਨ ਜੋ ਸ਼ਰਮਨਾਕ ਹੈ।


 



ਚੰਨੀ ਦੇ ਨਾਮ ‘ਤੇ ਜੋ ਮੁੱਦਾ ਚੁਕਿਆ ਜਾ ਰਿਹਾ ਹੈ, ਉਹ ਇਕ ਔਰਤ ਦਾ ਹੈ। ਚੰਨੀ ਅਤੇ ਰੰਧਾਵਾ ਨਾਲ ਮੁਲਾਕਾਤ ਬਾਰੇ ਪੁੱਛੇ ਗਏ ਪ੍ਰਸ਼ਨ ਤੇ ਪ੍ਰਗਟ ਨੇ ਕਿਹਾ ਕਿ ਪਹਿਲਾਂ ਵੀ ਮੰਤਰੀ-ਵਿਧਾਇਕ ਇਕੱਠੇ ਹੁੰਦੇ ਸਨ। ਜੇ ਅਸੀਂ ਹੁਣ ਮਿਲਦੇ ਹਾਂ ਤਾਂ ਚਰਚਾ ਹੋਣ ਲੱਗਦੀ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਕੁਝ ਖਾਸ ਨਹੀਂ ਹੋਇਆ।

ਵਿਧਾਇਕ ਸੁਰਜੀਤ ਧੀਮਾਨ ਦੇ ਬਿਆਨ ਬਾਰੇ ਪੁੱਛੇ ਜਾਣ ‘ਤੇ ਪ੍ਰਗਟ ਨੇ ਕਿਹਾ ਕਿ ਧੀਮਾਨ ਨੇ ਜੋ ਕਿਹਾ ਉਹ ਇੱਕ ਭਾਵਨਾ ਹੈ। ਜਦੋਂ ਅਸੀਂ ਲੋਕਾਂ ਵਿਚ ਵੀ ਜਾਂਦੇ ਹਾਂ, ਸਾਨੂੰ ਬਹੁਤ ਸਾਰੇ ਪ੍ਰਸ਼ਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਬਿਹਤਰ ਹੋਵੇਗਾ ਜੇਕਰ ਕੈਪਟਨ ਆਪਣਾ ਸਰਵੇਖਣ ਖੁਦ ਕਰਵਾ ਲੈਣ ਤਾਂਕਿ ਉਨ੍ਹਾਂ ਨੂੰ ਆਪਣੇ ਬਾਰੇ ਪਤਾ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਧੀਮਾਨ ਨੇ ਜੋ ਕਿਹਾ ਹੈ ਇਹ ਬਿਲਕੁਲ ਸਹੀ ਹੈ। ਬਾਕੀ ਵਿਧਾਇਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ।


ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?

ਪ੍ਰਗਟ ਸਿੰਘ ਨੇ ਕਿਹਾ ਕਿ  ਮੈਂ ਹਾਈ ਕਮਾਂਡ ਦੇ ਬਹੁਤਾ ਨੇੜੇ ਨਹੀਂ ਹਾਂ। ਨਾ ਤਾਂ ਮੈਂ ਉਥੇ ਕਿਸੇ ਨੂੰ ਮਿਲਿਆ ਅਤੇ ਨਾ ਹੀ ਕਿਸੇ ਨਾਲ ਸੰਪਰਕ ਕੀਤਾ। ਮੌਜੂਦਾ ਵਿਵਾਦ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਭੂਮਿਕਾ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ, ਵਿਧਾਇਕ ਅਤੇ ਪਾਰਟੀ ਦਰਮਿਆਨ ਤਾਲਮੇਲ ਬਣਾਈ ਰੱਖਣਾ ਚਾਹੀਦਾ ਹੈ, ਜਿਸ ਨੂੰ ਜਾਖੜ ਵਧੀਆ ਢੰਗ ਨਾਲ ਨਿਭਾਅ ਰਹੇ ਹਨ।


ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ

ਜਾਖੜ ਨੇ ਸੰਤੁਲਨ ਬਣਾਇਆ ਹੋਇਆ ਹੈ, ਪਰ ਉਹ ਅੰਦਰਖਾਤੇ ਸਭ ਕੁਝ ਜਾਣਦੇ ਹਨ।  ਸੁਨੀਲ ਜਾਖੜ ਦਾ ਇਹ ਬਿਆਨ ਕਿ ਮੁੱਖ ਮੰਤਰੀ ਦੇ ਸਲਾਹਕਾਰ ਸੰਦੀਪ ਸੰਧੂ ਨੇ ਪ੍ਰਗਟ ਨੂੰ ਕੋਈ ਫੋਨ ਨਹੀਂ ਕੀਤਾ, ਪਰ ਉਨ੍ਹਾਂ ਨੇ ਕਿਹਾ, "ਮੈਂ ਝੂਠ ਨਹੀਂ ਬੋਲਦਾ ਅਤੇ ਖੋਖਲੇ ਪ੍ਰਸਿੱਧੀ ਵਿੱਚ ਨਹੀਂ ਪੈਂਦਾ।" ਪ੍ਰਧਾਨ ਜੀ, ਉਹ ਕਿਸ ਐਂਗਲ ਨਾਲ ਇਹ ਗੱਲ ਆਖ ਰਹੇ ਹਨ, ਇਹ ਸਿਰਫ ਉਨ੍ਹਾਂ ਨੂੰ ਪਤਾ ਹੋਵੇਗਾ। ਪਰ ਕੀ ਅੱਜ ਤੱਕ ਸੀਐਮਓ ਵੱਲੋਂ ਕੋਈ ਖੰਡਨ ਕੀਤਾ ਗਿਆ ਹੈ? ਸੰਦੀਪ ਸੰਧੂ ਤੋਂ ਕੋਈ ਖੰਡਨ ਆਇਆ? ਮੈਂ ਹਮੇਸ਼ਾਂ ਸਹੀ ਗੱਲ ਕਹਿੰਦਾ ਹਾਂ ਅਤੇ ਅੱਜ ਤਕ ਮੈਂ ਬਿਆਨ ਦੇ ਕੇ ਕਦੇ ਪਿੱਛੇ ਨਹੀਂ ਹਟਿਆ।


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ