Sikh Army Helmet: ਕੇਂਦਰ ਸਰਕਾਰ ਨੇ ਸਿੱਖ ਫੌਜੀਆਂ ਦੀ ਸੁਰੱਖਿਆ ਲਈ ਹੈਲਮੇਟ ਖ਼ਰੀਦਣ ਦੀ ਯੋਜਨਾ ਬਣਾਈ ਹੈ। ਕੇਂਦਰ ਸਰਕਾਰ ਨੇ ਇਸ ਸਬੰਧੀ ਹੁਕਮ ਵੀ ਦਿੱਤੇ ਹਨ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ’ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦਸਤਾਰ 'ਤੇ ਕੁਝ ਵੀ ਪਹਿਨਣਾ ਸਿੱਖ ਮਰਿਆਦਾ ਦੇ ਵਿਰੁੱਧ ਹੈ।

Continues below advertisement


ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸਿੱਖ ਦੇ ਸਿਰ ਨੂੰ ਸ਼ਿੰਗਾਰਨ ਵਾਲੀ ਦਸਤਾਰ ਸਿਰਫ਼ 5-6 ਮੀਟਰ ਦਾ ਕੱਪੜਾ ਨਹੀਂ ਹੈ। ਇਹ ਉਹ ਤਾਜ ਹੈ ਜੋ ਗੁਰੂਆਂ ਨੇ ਦਿੱਤਾ ਹੈ। ਇਹ ਸਿੱਖਾਂ ਦੀ ਪਛਾਣ ਦਾ ਪ੍ਰਤੀਕ ਹੈ। ਇਸ ਚਿੰਨ੍ਹ 'ਤੇ ਕਿਸੇ ਵੀ ਤਰ੍ਹਾਂ ਦੀ ਟੋਪੀ ਪਾਉਣਾ ਸਿੱਖਾਂ ਦੀ ਪਛਾਣ ਨੂੰ ਢਾਹ ਲਾਉਣ ਦੀ ਕੋਸ਼ਿਸ਼ ਹੈ।


ਪੰਥ ਵਿੱਚ ਸਿੱਖ ਲਈ ਟੋਪੀ ਪਾਉਣ ਦੀ ਮਨਾਹੀ ਹੈ। ਭਾਵੇਂ ਉਹ ਕੱਪੜੇ ਦੇ ਹੋਣ ਜਾਂ ਲੋਹੇ ਦੇ। ਦੂਜੇ ਵਿਸ਼ਵ ਯੁੱਧ, 1965, 1962 ਅਤੇ 1971 ਵਿੱਚ ਸਿੱਖਾਂ ਨੇ ਦਸਤਾਰ ਸਜਾ ਕੇ ਬਹਾਦਰੀ ਦਾ ਸਬੂਤ ਦਿੱਤਾ ਸੀ। 
ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਸੰਸਥਾਵਾਂ ਇਸ ਦਾ ਪ੍ਰਚਾਰ ਵੀ ਕਰ ਰਹੀਆਂ ਹਨ, ਜੋ ਕਿ ਹੌਲੀ-ਹੌਲੀ ਚੱਲ ਰਹੀ ਗੱਲ ਹੈ। ਇੱਕ ਵੈਬਸਾਈਟ helmet.com ਬਣਾਈ ਗਈ ਹੈ, ਜੋ ਸਿੱਖਾਂ ਵਿੱਚ ਹੈਲਮੇਟ ਨੂੰ ਉਤਸ਼ਾਹਿਤ ਕਰ ਰਹੀ ਹੈ। ਇਹ ਗ਼ਲਤ ਹੈ।


ਕੇਂਦਰ ਸਰਕਾਰ ਨੇ ਸਿੱਖਾਂ ਲਈ 12730 ਹੈਲਮਟ ਖਰੀਦਣ ਦੀ ਤਜਵੀਜ਼ ਲਈ ਬੇਨਤੀ ਪੱਤਰ ਤਿਆਰ ਕੀਤਾ ਹੈ। ਜਿਸ ਵਿੱਚ 8911 ਵੱਡੇ ਅਤੇ 3819 ਵਾਧੂ ਵੱਡੇ ਦੇਸੀ ਹੈਲਮੇਟ ਖਰੀਦਣ ਦੀ ਤਜਵੀਜ਼ ਹੈ। ਦਰਅਸਲ, ਸਿੱਖ ਸਿਪਾਹੀ ਅਭਿਆਸ ਦੌਰਾਨ ਬੁਲੇਟ ਪਰੂਫ਼ ਪਟਕਾ ਪਾਉਂਦੇ ਹਨ, ਜਿਸ ਨਾਲ ਸਿਰ ਦਾ ਕੁਝ ਹਿੱਸਾ ਢੱਕਿਆ ਹੁੰਦਾ ਹੈ। ਪਰ ਇਹ ਹੈਲਮੇਟ ਪੂਰੇ ਸਿਰ ਨੂੰ ਸੁਰੱਖਿਆ ਦੇਵੇਗਾ।


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।