Punjab Coronavirus: ਪੰਜਾਬ 'ਚ ਕੋਰੋਨਾ ਦੇ ਐਕਟਿਵ ਕੇਸ ਵਧ ਕੇ 165 ਹੋ ਗਏ ਹਨ। ਐਤਵਾਰ ਨੂੰ ਕੋਰੋਨਾ ਦੇ 21 ਨਵੇਂ ਮਰੀਜ਼ ਮਿਲੇ ਸੀ। ਸ਼ਨੀਵਾਰ ਨੂੰ ਐਕਟਿਵ ਕੇਸਾਂ ਦੀ ਗਿਣਤੀ 153 ਸੀ। ਦੂਜੇ ਸੂਬੇ 'ਚ ਪੌਜ਼ੇਟੀਵਿਟੀ ਰੇਟ ਘੱਟ ਰੱਖਣ ਲਈ ਸਰਕਾਰ ਨੇ ਟੈਸਟਿੰਗ ਤੇਜ਼ ਕਰ ਦਿੱਤੀ ਹੈ। ਐਤਵਾਰ ਨੂੰ 11,093 ਸੈਂਪਲ ਟੈਸਟ ਕੀਤੇ ਗਏ। ਇਸ ਦੌਰਾਨ 11,330 ਸੈਂਪਲ ਕੁਲੈਕਟ ਕੀਤੇ ਗਏ। ਪਹਿਲਾਂ ਸਿਰਫ 7 ਹਜ਼ਾਰ ਟੈਸਟ ਹੋ ਰਹੇ ਸੀ। ਫਿਲਹਾਲ ਪੰਜਾਬ 'ਚ ਪੌਜ਼ੇਟੀਵਿਟੀ ਰੇਟ 0.19% ਹੈ।
ਐਤਵਾਰ ਨੂੰ ਮਿਲੇ 21 ਮਰੀਜ਼ਾਂ 'ਚ ਸਭ ਤੋਂ ਜ਼ਿਆਦਾ 7 ਮਰੀਜ਼ ਮੋਹਾਲੀ 'ਚ ਮਿਲੇ ਹਨ। ਇੱਥੇ ਪੌਜ਼ੇਟੀਵਿਟੀ ਰੇਟ ਵੀ 3.24 ਰਿਹਾ ਹੈ। ਪਟਿਆਲਾ 'ਚ 1.03% ਪੌਜ਼ੇਟੀਵਿਟੀ ਰੇਟ ਨਾਲ 4 ਮਰੀਜ਼ ਮਿਲੇ ਸੀ। ਪਠਾਨਕੋਟ 'ਚ 3 ਮਰੀਜ਼ ਮਿਲੇ ਪਰ ਪੌਜ਼ੇਟੀਵਿਟੀ ਰੇਟ 3.23% ਰਿਹਾ। ਇਸ ਤੋਂ ਇਲਾਵਾ ਅੰਮ੍ਰਿਤਸਰ ਤੇ ਕਪੂਰਥਲਾ 'ਚ 2-2, ਬਠਿੰਡਾ, ਫਾਜ਼ਿਲਕਾ ਤੇ ਲੁਧਿਆਣਾ 'ਚ 1-1 ਮਰੀਜ਼ ਮਿਲਿਆ।
ਅਪ੍ਰੈਲ ਮਹੀਨੇ 'ਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ 329 ਤਕ ਪਹੁੰਚ ਚੁੱਕੀ ਹੈ। ਇਨ੍ਹਾਂ 'ਚੋਂ 2 ਮੌਤਾਂ ਹੋ ਚੁੱਕੀਆਂ ਹਨ ਜਦਕਿ 263 ਲੋਕ ਠੀਕ ਹੋ ਕੇ ਡਿਸਚਾਰਜ ਹੋ ਗਏ ਹਨ। ਫਿਲਹਾਲ 3 ਮਰੀਜ਼ ਆਕਸੀਜਨ ਸਪੋਰਟ 'ਤੇ ਹਨ। ਕੋਰੋਨਾ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਪੰਜਾਬ ਨੇ ਜਨਤਕ ਥਾਵਾਂ 'ਤੇ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਹੈ। ਸਰਕਾਰ ਨੇ ਕਿਹਾ ਕਿ ਬਸ, ਟ੍ਰੇਨ, ਬਸ ਪਬਲਿਕ ਟਰਾਂਸਪੋਰਟ, ਸਿਨੇਮਾ ਹਾਲ, ਸ਼ਾਪਿੰਗ ਮਾਲ ਡਿਪਾਰਟਮੈਂਟ ਸਟੋਰ ਵਰਗੀਆਂ ਭੀੜ ਵਾਲੀਆਂ ਥਾਵਾਂ ਤੇ ਕਲਾਸਰੂਮ, ਆਫਿਸ ਸਣੇ ਇੰਡੋਰ ਗੈਦਰਿੰਗ 'ਚ ਮਾਸਕ ਪਾਉਣਾ ਜ਼ਰੂਰੀ ਹੈ।
ਕੋਰੋਨਾ ਨੇ ਫਿਰ ਵਜਾਈ ਖਤਰੇ ਦੀ ਘੰਟੀ, ਜਾਣੋ ਕਿਸ ਸੂਬੇ 'ਚ ਵਧੇ ਕੋਰੋਨਾ ਦੇ ਮਾਮਲੇ
ਕੋਰੋਨਾ ਦੇਸ਼ 'ਚ ਫਿਰ ਤੋਂ ਖਤਰੇ ਦੀ ਘੰਟੀ ਵਜਾਉਣ ਲੱਗਾ ਹੈ। ਕੋਵਿਡ ਸੰਕ੍ਰਮਣ ਦੇ ਮਾਮਲੇ ਪਿਛਲੇ ਕੁਝ ਦਿਨਾਂ ਤੋਂ ਦੇਸ਼ 'ਚ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇੱਕ ਦਿਨ 'ਚ ਕੋਰੋਨਾ ਦੇ 2593 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਕੋਵਿਡ ਦੇ 2500 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।
ਇਸ ਤਰ੍ਹਾਂ ਨਾਲ ਹੁਣ ਤਕ ਦੇਸ਼ 'ਚ ਮਾਮਲਿਆਂ ਦੀ ਗਿਣਤੀ ਵਧ ਕੇ 15873 ਹੋ ਗਈ ਹੈ। ਕੋਵਿਡ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਸਰਕਾਰ ਵੀ ਸਾਵਧਾਨ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਾਮਲੇ ਨੂੰ ਲੈ ਕੇ ਜਲਦ ਹੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਇਕ ਬੈਠਕ ਕਰਨ ਵਾਲੇ ਹਨ। ਇਸ ਬੈਠਕ 'ਚ ਕੇਂਦਰੀ ਸਿਹਤ ਸਕੱਤਰ ਮਹਾਮਾਰੀ ਦੇ ਖਤਰੇ ਨੂੰ ਲੈ ਕੇ ਇਕ ਪ੍ਰਜੇਂਟੇਸ਼ਨ ਦੇਣਗੇ।