ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 1033 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 30041 ਹੋ ਗਈ ਹੈ। ਅੱਜ ਕੋਰੋਨਾਵਾਇਰਸ ਨਾਲ 40 ਲੋਕਾਂ ਦੀ ਮੌਤ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ।ਸੂਬੇ 'ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 771 ਹੋ ਗਈ ਹੈ।


ਸ਼ਨੀਵਾਰ ਨੂੰ 1033 ਨਵੇਂ ਮਰੀਜ਼ ਸਾਹਮਣੇ ਆਏ ਹਨ।ਅੱਜ ਕੋਰੋਨਾਵਾਇਰਸ ਨਾਲ 40 ਲੋਕਾਂ ਦੀ ਮੌਤ ਦੀ ਖ਼ਬਰ ਹੈ। ਅੱਜ ਅੰਮ੍ਰਿਤਸਰ -2, ਫਰੀਦਕੋਟ -1, ਫਤਿਹਗੜ੍ਹ ਸਾਹਿਬ -3,ਫਾਜ਼ਿਲਕਾ -2, ਜਲੰਧਰ -2, ਕਪੂਰਥਲਾ -2, ਲੁਧਿਆਣਾ -12, ਮੋਗਾ -2, ਐਸਏਐਸ ਨਗਰ -2, ਪਠਾਨਕੋਟ -1, ਪਟਿਆਲਾ -3, ਸੰਗਰੂਰ -3 ਅਤੇ ਤਰਨਤਰਨ-5 ਲੋਕਾਂ ਦੀ ਮੌਤ।ਅੱਜ ਪਟਿਆਲਾ ਤੋਂ 202 ਅਤੇ ਲੁਧਿਆਣਾ ਤੋਂ 150 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।


ਸੂਬੇ 'ਚ ਕੁੱਲ 759990 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 30041 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 18863 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ 'ਚ 10407 ਲੋਕ ਐਕਟਿਵ ਮਰੀਜ਼ ਹਨ।