ਚੰਡੀਗੜ੍ਹ: ਡੇਰਾਬੱਸੀ ਖੇਤਰ ਵਿੱਚ ਅੱਜ ਕਰੋਨਾ ਦੇ 12 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ 11 ਮਾਮਲੇ ਪਿੰਡ ਬੇਹੜਾ ਦੇ ਹਨ ਜਦਕਿ ਇੱਕ ਮਾਮਲਾ ਡੇਰਾਬੱਸੀ ਦਾ ਹੈ। ਇਸ ਤੋਂ ਪਹਿਲਾਂ ਮੁਹਾਲੀ ਦੇ ਜਵਾਹਰਪੁਰ ਪਿੰਡ ਵਿੱਚੋਂ ਕਈ ਲੋਕ ਕੋਰੋਨਾ ਦੀ ਮਾਰ ਹੇਠ ਆਏ ਸੀ।

ਸਿਹਤ ਵਿਭਾਗ ਅਨੁਸਾਰ 11 ਮਾਮਲੇ ਪਹਿਲਾਂ ਪੌਜ਼ੇਟਿਵ ਆਏ ਮੀਟ ਪਲਾਂਟ ਦੇ ਮਰੀਜ਼ਾਂ ਦੇ ਸੰਪਰਕ ਦੇ ਹਨ, ਜਦਕਿ ਬਾਕੀ ਇੱਕ ਮਰੀਜ਼ ਡੇਰਾਬੱਸੀ ਦਾ ਹੈ। ਇਸ ਤੋਂ ਪਹਿਲਾਂ ਪਿੰਡ ਬੇਹੜਾ ਸਥਿਤ ਮੀਟ ਪਲਾਂਟ ਵਿੱਚੋਂ ਹੁਣ ਤੱਕ ਦਰਜਨਾਂ ਮਰੀਜ਼ ਸਾਹਮਣੇ ਆ ਚੁੱਕੇ ਹਨ।