ਫਾਜ਼ਿਲਕਾ: ਸਮਾਂ ਜੋ ਬੀਤ ਜਾਵੇ, ਉਹ ਤਾਂ ਵਾਪਸ ਨਹੀਂ ਆਉਂਦਾ ਪਰ ਰੀਤੀ ਰਿਵਾਜ਼ ਜਾਂ ਫੈਸ਼ਨ ਇੱਕ-ਦੋ ਦਹਾਕੇ ਮਗਰੋਂ ਵਾਪਸ ਜ਼ਰੂਰ ਆਉਂਦੇ ਹਨ। ਤਾਜ਼ਾ ਮਿਸਾਲ ਫਾਜ਼ਿਲਕਾ ਤੋਂ ਸਾਹਮਣੇ ਆਈ ਜਿੱਥੇ ਪੁਰਾਣੇ ਰੀਤੀ ਰਿਵਾਜਾਂ ਨਾਲ ਵਿਆਹ ਕੀਤਾ ਗਿਆ। ਕੱਲ੍ਹ ਪਿੰਡ ਜਮਾਲ ਵਾਲਾ ਵਿੱਚ ਹੋਇਆ ਵਿਆਹ ਇਹ ਸਾਬਤ ਕਰ ਰਿਹਾ ਹੈ ਕਿ ਪੁਰਾਣੇ ਰਿਵਾਜ ਵਧੇਰੇ ਵਧੀਆ ਹਨ।



ਲਵਪ੍ਰੀਤ ਨਾਮ ਦੇ ਲਾੜੇ ਨੇ ਪੁਰਾਣੇ ਰਿਵਾਜ ਨੂੰ ਕਾਇਮ ਰੱਖਦਾ ਆਪਣੇ ਬਚਪਨ ਦੀ ਇੱਛਾ ਵੀ ਪੂਰੀ ਕੀਤੀ ਹੈ। ਲਾੜੇ ਨੇ ਆਪਣੀ ਪਤਨੀ ਨਵਜੋਤ ਕੌਰ ਦੀ ਡੋਲੀ ਆਪਣੇ ਜੋਹਨ ਡੀਅਰ ਟਰੈਕਟਰ ਤੇ ਘਰ ਲਿਆਂਦੀ ਹੈ। ਇਸ ਵਿਆਹ ਦੀ ਚਰਚਾ ਹੁਣ ਪੂਰੇ ਇਲਾਕੇ 'ਚ ਫੈਲ ਗਈ ਹੈ।



 


ਲਵਪ੍ਰੀਤ ਦੀ ਬਚਪਨ ਤੋਂ ਇੱਛਾ ਸੀ ਕਿ ਉਹ ਆਪਣੇ ਵਿਆਹ ਤੇ ਬਰਾਤ ਟਰੈਕਟਰ ਤੇ ਲੈ ਕੇ ਜਾਵੇਗਾ। ਕੋਰੋਨਾ ਕਾਰਨ ਬਰਾਤੀ ਤਾਂ ਬਹੁਤੇ ਨਹੀਂ ਸੀ। ਇਸ ਲਈ ਲਵਪ੍ਰੀਤ ਨੇ ਆਪਣੇ ਦੋਸਤ ਦੇ ਟਰੈਕਟਰ ਨੂੰ ਹੀ ਫੁੱਲ ਲਾਏ ਤੇ ਆਪਣੀ ਲਾੜੀ ਦੀ ਡੋਲੀ ਟਰੈਕਟਰ ਤੇ ਹੀ ਲੈ ਆਇਆ।



ਲੜਕੀ ਦੀ ਪਤੀ ਨੇ ਕਿਹਾ ਕਿ ਸਾਧੇ ਵਿਆਹ ਸਾਡੇ ਸੱਭਿਆਚਾਰ ਦਾ ਹਿੱਸਾ ਹਨ।ਪਰ ਟਰੈਕਟਰ ਤੇ ਡੋਲੀ ਲੈ ਜਾਣ ਕਾਰਨ ਇਸ ਵਿਆਹ ਦੀ ਚਰਚਾ ਪੂਰੇ ਇਲਾਕੇ 'ਚ ਹੋ ਰਹੀ ਹੈ।