31 ਸਾਲਾ ਸਰਬਜੀਤ ਸਿੰਘ ਨਾਮ ਦਾ ਵਿਅਕਤੀ ਸ਼ਰਜਾਹ-UAE ਜਾਣ ਲਈ ਅੰਮ੍ਰਿਤਸਰ ਏਅਰਪੋਰਟ ਤੇ ਪਹੁੰਚ ਗਿਆ।ਪਰ ਉਹ ਫਲਾਇਟ ਵਿੱਚ ਚੜ੍ਹਨ ਤੋਂ ਪਹਿਲਾਂ ਹੀ ਫੜਿਆ ਗਿਆ।ਦਰਅਸਲ, ਸਰਬਜੀਤ ਨੂੰ ਤੇਜ਼ ਬੁਖਾਰ ਸੀ, ਅਤੇ ਜਦੋਂ ਏਅਰਪੋਰਟ ਸਟਾਫ ਨੇ ਉਸ ਕੋਲੋਂ ਕੋਰੋਨਾ ਰਿਪੋਰਟ ਮੰਗੀ ਤਾਂ ਉਸ ਤੋਂ ਪਤਾ ਲੱਗਾ ਕਿ ਵਿਅਕਤੀ ਕੋਰੋਨਾ ਦਾ ਮਰੀਜ਼ ਹੈ।
ਦੱਸ ਦੇਈਏ ਕਿ UAE ਨੇ ਹੁਣ ਯਾਤਰੀਆਂ ਲਈ ਪਿਛਲੇ 72 ਘੰਟੇ 'ਚ ਕੋਰੋਨਾ ਨੈਗੇਟਿਵ ਹੋਣ ਦੀ ਰਿਪੋਰਟ ਲਾਜ਼ਮੀ ਕੀਤੀ ਹੈ।ਅੱਜ ਜਦੋਂ ਸਰਬਜੀਤ ਏਅਰਪੋਰਟ ਤੇ ਪਹੁੰਚਿਆ ਤਾਂ ਉਸ ਕੋਲੋਂ ਵੀ ਏਅਰਲਾਈਨ ਸਟਾਫ ਨੇ ਕੋਰੋਨਾ ਰਿਪੋਰਟ ਮੰਗੀ।ਰਿਪੋਰਟ 'ਚ ਪੌਜ਼ੇਟਿਵ ਪਾਏ ਜਾਣ ਤੇ ਏਅਰਲਾਇਨਜ਼ ਨੇ ਉਸਨੂੰ ਆਫਲੋਡ ਕਰ ਦਿੱਤਾ।
ਇਸ ਤੋਂ ਬਾਅਦ ਏਅਰਪੋਰਟ ਅਥਾਰਟੀ ਨੇ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਕੋਰੋਨਾ ਪੌਜ਼ੇਟਿਵ ਮਰੀਜ਼ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾ ਦਿੱਤਾ। ਇੱਥੇ ਵੱਡਾ ਸਵਾਲ ਇਹ ਉੱਠਦਾ ਹੈ ਕਿ ਇੱਕ ਕੋਰੋਨਾ ਪੌਜ਼ੇਟਿਵ ਮਰੀਜ਼ ਕੁਆਰੰਟੀਨ ਤੋੜ ਦੇ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉੱਡਾ ਕੇ ਅੰਮ੍ਰਿਤਸਰ ਏਅਰ ਪੋਰਟ ਤੇ ਕਿੰਝ ਪਹੁੰਚ ਗਿਆ।ਇੱਥੇ ਲੋਕਲ ਜ਼ਿਲ੍ਹਾ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਹਨ।