ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਕੋਰੋਨਾਵਾਇਰਸ ਦੇ ਨਵੇਂ ਵੇਰੀਐਂਟ ਡੈਲਟਾ ਪਲੱਸ ਦਾ ਪਹਿਲਾ ਕੇਸ ਸਾਹਮਣੇ ਆਈਆ ਹੈ।ਫਿਲਹਾਲ ਲੁਧਿਆਣਾ ਵਿੱਚ ਅਜਿਹਾ ਇਕੋ ਹੀ ਕੇਸ ਹੈ।ਕੇਸ ਪੱਖੋਵਾਲ ਬਲਾਕ ਦੇ ਇੱਕ ਪਿੰਡ ਤੋਂ ਆਇਆ ਹੈ।ਜਿਸ ਨੂੰ ਲੈ ਕੇ ਪੀੜਤ ਵਿਅਕਤੀ ਸਣੇ ਉਸਦੇ ਪਰਿਵਾਰ ਅਤੇ ਪਿੰਡ ਦੇ ਹੋਰ ਲੋਕਾਂ ਦੇ ਵੀ ਸੈਂਪਲ ਲਏ ਗਏ ਹਨ।


ਜ਼ਿਲ੍ਹਾ ਮਹਾਂਮਾਰੀ ਵਿਗਿਆਨੀ ਡਾ ਰਮੇਸ਼ ਨੇ ਦੱਸਿਆ ਕਿ ਉਸਨੂੰ ਡੈਲਟਾ ਪਲੱਸ ਵੇਰੀਐਂਟ ਦੇ ਮਾਮਲੇ ਬਾਰੇ ਜਾਣਕਾਰੀ ਮਿਲੀ ਸੀ। ਪੀੜਤ ਦੀ ਉਮਰ ਕਰੀਬ 67 ਸਾਲ ਹੈ ਅਤੇ ਉਹ ਰਿਟਾਇਰਡ ਵਿਅਕਤੀ ਹੈ।


ਹਾਲਾਂਕਿ, ਪਰਿਵਾਰ ਦੇ ਹੋਰ ਮੈਂਬਰ ਕੋਰੋਨਾ ਨੈਗੇਟਿਵ ਪਾਏ ਗਏ ਹਨ। ਉਸਨੇ ਦੱਸਿਆ ਕਿ ਪੀੜਤ ਪਿਛਲੇ ਤਿੰਨ ਮਹੀਨਿਆਂ ਵਿੱਚ ਘਰ ਤੋਂ ਬਾਹਰ ਨਹੀਂ ਗਿਆ ਹੈ ਅਤੇ ਨਾ ਹੀ ਕੋਈ ਯਾਤਰਾ ਦਾ ਇਤਿਹਾਸ ਮਿਲਿਆ ਹੈ। ਹਾਲਾਂਕਿ, ਪਿੰਡ ਦੇ ਹੋਰ ਲੋਕਾਂ ਦੇ ਨਮੂਨੇ ਵੀ ਸਾਵਧਾਨੀ ਵਜੋਂ ਲਏ ਗਏ ਹਨ।