ਮਨਵੀਰ ਕੌਰ ਰੰਧਾਵਾ ਦੀ  ਰਿਪੋਰਟ


ਚੰਡੀਗੜ੍ਹ: ਕੋਰੋਨਾ ਮਹਾਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਚੰਡੀਗੜ੍ਹ ਵਿੱਚ ਫਿਰ ਤੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਪ੍ਰਾਇਮਰੀ ਸਕੂਲਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸਮਾਜਿਕ, ਧਾਰਮਿਕ, ਸਭਿਆਚਾਰਕ ਤੇ ਹੋਰ ਪਰਿਵਾਰਕ ਸਮਾਗਮਾਂ ਵਿੱਚ ਮਹਿਮਾਨਾਂ ਦੀ ਗਿਣਤੀ ਨੂੰ ਮੁੜ ਸੀਮਤ ਕੀਤਾ ਗਿਆ ਹੈ। ਇਨਡੋਰ ਪ੍ਰੋਗਰਾਮਾਂ ਵਿੱਚ ਹੁਣ ਵੱਧ ਤੋਂ ਵੱਧ 100 ਜਾਂ ਇੱਥੋਂ ਤੱਕ ਕਿ 50 ਪ੍ਰਤੀਸ਼ਤ ਮਹਿਮਾਨ ਹੀ ਸ਼ਾਮਲ ਹੋ ਸਕਦੇ ਹਨ।


ਬੁੱਧਵਾਰ ਨੂੰ ਪੰਜਾਬ ਰਾਜ ਭਵਨ ਵਿਖੇ ਹੋਈ ਕੋਵਿਡ ਵਾਰ ਰੂਮ ਦੀ ਮੀਟਿੰਗ ਵਿੱਚ ਵੀਪੀ ਸਿੰਘ ਬਦਨੌਰ ਨੇ ਅਧਿਕਾਰੀਆਂ ਨਾਲ ਸਥਿਤੀ ਬਾਰੇ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਆਦੇਸ਼ ਜਾਰੀ ਕੀਤੇ। ਬਦਨੌਰ ਨੇ ਕੋਰੋਨਾ ਤੋਂ ਬਚਣ ਲਈ ਪ੍ਰੋਟੋਕੋਲ ਦਾ ਸਖ਼ਤੀ ਨਾਲ ਪਾਲਣ ਕਰਨ ਦੇ ਹੁਕਮ ਦਿੱਤੇ ਹਨ।


ਇਸ ਦੇ ਨਾਲ ਹੀ ਬਦਨੌਰ ਨੇ ਸਾਰੇ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਸ਼ਹਿਰ ਵਿੱਚ ਰਾਤ ਦਾ ਕਰਫਿਊ ਨਾ ਲਗਾਉਣ ਦਾ ਫੈਸਲਾ ਕੀਤਾ। ਹਾਲਾਂਕਿ, ਵਿਆਹਾਂ ਤੇ ਹੋਰ ਸਮਾਰੋਹਾਂ ਵਿੱਚ ਸ਼ਾਮਲ ਹੋਣ ਲਈ ਲੋਕਾਂ ਦੀ ਗਿਣਤੀ ਸੀਮਤ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਜਿਹੜੇ ਲੋਕ ਮਾਸਕ ਨਹੀਂ ਪਾਉਂਦੇ ਮੁਹਿੰਮ ਚਲਾ ਕੇ ਉਨ੍ਹਾਂ ਦੇ ਚਲਾਨ ਕੱਟੇ ਜਾਣ।


ਇਸ ਮੀਟਿੰਗ ਦੌਰਾਨ ਬਦਨੌਰ ਨੇ ਕਿਹਾ ਕਿ ਸ਼ਹਿਰ ਦੇ ਪ੍ਰਾਇਮਰੀ ਦੇ ਸਕੂਲ ਉਦੋਂ ਤੱਕ ਬੰਦ ਰੱਖੇ ਜਾਣਗੇ ਜਦੋਂ ਤੱਕ ਸ਼ਹਿਰ ਵਿਚ ਕੋਰੋਨਾ ਕਾਬੂ ਵਿੱਚ ਨਹੀਂ ਆ ਜਾਂਦਾ।


ਇਹ ਵੀ ਪੜ੍ਹੋ: Coronavirus Cases: ਦੇਸ਼ ਦੇ ਛੇ ਰਾਜਾਂ 'ਚ ਕੋਰੋਨਾ ਦਾ ਮੁੜ ਕਹਿਰ, ਇਸ ਸਾਲ ਪਹਿਲੀ ਵਾਰ ਆਏ ਇੱਕੋ ਦਿਨ 22,000 ਕੇਸ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904