ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦਾ ਸਭ ਤੋਂ ਵੱਧ ਸ਼ਿਕਾਰ ਲੁਧਿਆਣਾ ਜ਼ਿਲ੍ਹਾ ਹੋ ਰਿਹਾ ਹੈ। ਸਨਅਤੀ ਸ਼ਹਿਰ ਵਿੱਚ ਸੋਮਵਾਰ ਕਰੋਨਾ ਦੇ 308 ਨਵੇਂ ਕੇਸ ਆਉਣ ਤੋਂ ਇਲਾਵਾ 10 ਮੌਤਾਂ ਹੋ ਗਈਆਂ। ਕੁੱਲ ਐਕਟਿਵ ਮਰੀਜ਼ਾਂ ਦੀ ਗਿਣਤੀ 1683 ਹੋ ਗਈ ਹੈ। ਲੁਧਿਆਣਾ ਵਿੱਚ ਕੁੱਲ ਮੌਤਾਂ ਦੀ ਗਿਣਤੀ 178 ਹੋ ਗਈ ਹੈ। ਜ਼ਿਲ੍ਹੇ ਵਿੱਚ ਮੌਜੂਦਾ ਸਮੇਂ 4896 ਵਿਅਕਤੀ ਇਕਾਂਤਵਾਸ ਹਨ।
ਜੇਕਰ ਜਲੰਧਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੋਮਵਾਰ 166 ਜਣਿਆਂ ਦੀ ਕਰੋਨਾ ਰਿਪੋਰਟ ਪੌਜ਼ੇਟਿਵ ਆਉਣ ਮਗਰੋਂ ਕੁੱਲ ਕੇਸਾਂ ਦੀ ਗਿਣਤੀ 3222 ਹੋ ਗਈ ਹੈ। ਇਸ ਤੋਂ ਇਲਾਵਾ ਚਾਰ ਮੌਤਾਂ ਹੋਈਆਂ। ਸੋਮਵਾਰ ਆਈਆਂ ਰਿਪੋਰਟਾਂ ਮੁਤਾਬਕ ਪੀਏਪੀ ਵਿੱਚ ਡਿਊਟੀ ਕਰਦੇ ਪੰਜਾਬ ਪੁਲਿਸ ਦੇ 20 ਜਵਾਨ ਪੌਜ਼ੇਟਿਵ ਆਏ ਹਨ।
ਪਟਿਆਲਾ ਵਿੱਚ ਸੋਮਵਾਰ ਨੂੰ ਕਰੋਨਾ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 248 ਵਿਅਕਤੀਆਂ ਦੀ ਰਿਪੋਰਟ ਪੌਜ਼ੇਟਿਵ ਆਉਣ ਮਗਰੋਂ ਕੁੱਲ ਕੇਸਾਂ ਦੀ ਗਿਣਤੀ 2977 ਹੋ ਗਈ ਹੈ।
ਜ਼ਿਲ੍ਹੇਵਾਰ ਮੌਤਾਂ ਦਾ ਵੇਰਵਾ:
ਸੋਮਵਾਰ ਤੱਕ ਪਟਿਆਲਾ ਵਿੱਚ ਇੱਕ ਦਿਨ ’ਚ ਸਭ ਤੋਂ ਵੱਧ 7 ਮੌਤਾਂ ਹੋਈਆਂ। ਇਸੇ ਤਰ੍ਹਾਂ ਲੁਧਿਆਣਾ ’ਚ 6, ਜਲੰਧਰ ’ਚ 3, ਫਿਰੋਜ਼ਪੁਰ ’ਚ 2, ਮੋਗਾ ਤੇ ਮੁਹਾਲੀ ’ਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ।
ਨਵੇਂ ਮਰੀਜ਼ਾਂ ਦੀ ਗਿਣਤੀ
ਸੋਮਵਾਰ ਨੂੰ ਲੁਧਿਆਣਾ ਵਿੱਚ 246, ਪਟਿਆਲਾ ਵਿੱਚ 198, ਜਲੰਧਰ ਵਿੱਚ 156, ਸੰਗਰੂਰ ਵਿੱਚ 60, ਮੁਹਾਲੀ ਵਿੱਚ 59, ਗੁਰਦਾਸਪੁਰ ਵਿੱਚ 37, ਅੰਮ੍ਰਿਤਸਰ ਵਿੱਚ 32, ਹੁਸ਼ਿਆਰਪੁਰ ਵਿੱਚ 28, ਫਰੀਦਕੋਟ ਵਿੱਚ 25, ਬਠਿੰਡਾ ਵਿੱਚ 24, ਬਰਨਾਲਾ ਵਿੱਚ 23, ਫਤਿਹਗੜ੍ਹ ਸਾਹਿਬ ਵਿੱਚ 15, ਫਾਜ਼ਿਲਕਾ ਤੇ ਨਵਾਂਸ਼ਹਿਰ ਵਿੱਚ 14, ਤਰਨ ਤਾਰਨ ਵਿੱਚ 13, ਮਾਨਸਾ ਵਿੱਚ 11, ਮੁਕਤਸਰ ਵਿੱਚ 10, ਫਿਰੋਜ਼ਪੁਰ, ਕਪੂਰਥਲਾ ਤੇ ਮੋਗਾ ਵਿੱਚ 6-6, ਰੋਪੜ ਵਿੱਚ 5 ਨਵੇਂ ਮਰੀਜ਼ ਸਾਹਮਣੇ ਆਏ ਹਨ।
ਲੁਧਿਆਣਾ 'ਚ ਸਭ ਤੋਂ ਵੱਧ ਕੋਰੋਨਾ ਦਾ ਕਹਿਰ, ਹੁਣ ਤੱਕ 178 ਮੌਤਾਂ
ਏਬੀਪੀ ਸਾਂਝਾ
Updated at:
11 Aug 2020 11:14 AM (IST)
ਪੰਜਾਬ ਵਿੱਚ ਕੋਰੋਨਾ ਦਾ ਸਭ ਤੋਂ ਵੱਧ ਸ਼ਿਕਾਰ ਲੁਧਿਆਣਾ ਜ਼ਿਲ੍ਹਾ ਹੋ ਰਿਹਾ ਹੈ। ਸਨਅਤੀ ਸ਼ਹਿਰ ਵਿੱਚ ਸੋਮਵਾਰ ਕਰੋਨਾ ਦੇ 308 ਨਵੇਂ ਕੇਸ ਆਉਣ ਤੋਂ ਇਲਾਵਾ 10 ਮੌਤਾਂ ਹੋ ਗਈਆਂ। ਕੁੱਲ ਐਕਟਿਵ ਮਰੀਜ਼ਾਂ ਦੀ ਗਿਣਤੀ 1683 ਹੋ ਗਈ ਹੈ। ਲੁਧਿਆਣਾ ਵਿੱਚ ਕੁੱਲ ਮੌਤਾਂ ਦੀ ਗਿਣਤੀ 178 ਹੋ ਗਈ ਹੈ। ਜ਼ਿਲ੍ਹੇ ਵਿੱਚ ਮੌਜੂਦਾ ਸਮੇਂ 4896 ਵਿਅਕਤੀ ਇਕਾਂਤਵਾਸ ਹਨ।
- - - - - - - - - Advertisement - - - - - - - - -