ਚੰਡੀਗੜ੍ਹ: ਕੋਰੋਨਾ ਨੇ ਇੱਕ ਵਾਰ ਫਿਰ ਚੁਫੇਰੇ ਦਹਿਸ਼ਤ ਫੈਲਾਈ ਹੈ। ਪੰਜਾਬ 'ਚ ਕੋਰੋਨਾ ਦੇ ਕੇਸਾਂ ਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ। ਹਾਲਾਤ 'ਚ ਕੋਈ ਸੁਧਾਰ ਆਉਂਦਾ ਨਜ਼ਰ ਨਹੀਂ ਆ ਰਿਹਾ। ਮੰਗਲਵਾਰ ਇੱਥੇ 66 ਨਵੇਂ ਮਰੀਜ਼ਾਂ ਦੀ ਮੌਤ ਹੋਈ ਹੈ। 24 ਘੰਟੇ 'ਚ 4,614 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਸਰਕਾਰ ਲਈ ਫਿਕਰ ਵਾਲੀ ਗੱਲ ਇਹ ਹੈ ਕਿ 4,614 ਮਰੀਜ਼ਾਂ 'ਚੋਂ ਕਰੀਬ 2241 ਮਰੀਜ਼ ਨਵੇਂ ਹਨ। ਯਾਨੀ ਕਰੀਬ 52 ਫੀਸਦ ਮਾਮਲਿਆਂ 'ਚ ਪੀੜਤਾਂ ਨੂੰ ਆਪਣੀ ਇਨਫੈਕਸ਼ਨ ਦੇ ਸੋਰਸ ਦਾ ਪਤਾ ਹੀ ਨਹੀਂ।
ਸਭ ਤੋਂ ਜ਼ਿਆਦਾ 778 ਕੇਸ ਤੇ 7 ਮੌਤਾਂ ਲੁਧਿਆਣਾ 'ਚ ਹੋਈਆਂ ਹਨ। ਕੁੱਲ ਇਨਫੈਕਟਡ ਮਰੀਜ਼ਾਂ ਦੀ ਸੰਖਿਆ ਵਧ ਕੇ 3,08, 323 ਹੋ ਗਈ ਹੈ। ਉੱਥੇ ਹੀ ਹੁਣ ਤਕ ਇਨਫੈਕਸ਼ਨ ਨਾਲ ਦਮ ਤੋੜਨ ਵਾਲਿਆਂ ਦਾ ਅੰਕੜਾ ਵਧਕੇ 8,072 ਹੋ ਗਿਆ ਹੈ।
ਪੰਜਾਬ 'ਚ ਦਿਨ-ਬ-ਦਿਨ ਕੋਰੋਨਾ ਕੇਸ ਵਧਦੇ ਜਾ ਰਹੇ ਹਨ। ਇਸ ਸਮੇਂ ਪੰਜਾਬ ਦੇ ਵੱਖ-ਵੱਖ ਹਸਪਤਾਲਾਂ 'ਚ 36,706 ਮਰੀਜ਼ ਇਲਾਜ ਅਧੀਨ ਹਨ। ਸਭ ਤੋਂ ਜ਼ਿਆਦਾ 6,555 ਐਕਟਿਵ ਮਰੀਜ਼ ਮੁਹਾਲੀ 'ਚ ਹਨ। ਲੁਧਿਆਣਾ 'ਚ ਵੀ ਐਕਟਿਵ ਮਰੀਜ਼ਾਂ ਦਾ ਅੰਕੜਾ 5000 ਤੋਂ ਪਾਰ ਹੋ ਗਿਆ ਹੈ। 24 ਘੰਟੇ 'ਚ 3198 ਮਰੀਜ਼ਾਂ ਨੂੰ ਲਾਗ ਮੁਕਤ ਐਲਾਨ ਦਿੱਤਾ ਗਿਆ ਹੈ। ਜਦਕਿ ਹੁਣ ਤਕ ਠੀਕ ਹੋ ਚੁੱਕੇ ਮਰੀਜ਼ਾਂ ਦੀ ਗਿਣਤੀ 2,64,562 ਹੋ ਗਈ ਹੈ। ਸੂਬੇ ਦਾ ਰਿਕਵਰੀ ਰੇਟ 85.5 ਫੀਸਦ ਹੈ।
ਪੰਜਾਬ ਸਰਕਾਰ ਨੇ ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਦੇਖ ਕੇ ਸਖਤੀ ਵਧਾ ਦਿੱਤੀ ਹੈ। ਨਾਈਟ ਕਰਫਿਊ ਦਾ ਸਮਾਂ ਵੀ ਜ਼ਿਆਦਾ ਕਰ ਦਿੱਤਾ ਹੈ। ਇਸ ਤੋਂ ਇਲਾਵਾ ਬਿਨਾਂ ਮਾਸਕ ਘੁੰਮਣ ਵਾਲਿਆਂ ਖਿਲਾਫ ਵੀ ਸਖਤ ਐਕਸ਼ਨ ਲਿਆ ਜਾਵੇਗਾ। ਇੰਨਾ ਹੀ ਨਹੀਂ ਸਖਤੀ ਨਾ ਵਰਤਣ ਵਾਲੇ ਅਧਿਕਾਰੀਆਂ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Delhi Lockdown: ਦਿੱਲੀ 'ਚ ਵੀ ਇੱਕ ਹਫ਼ਤੇ ਦਾ ਲੌਕਡਾਊਨ, ਉੱਪ ਰਾਜਪਾਲ ਨਾਲ ਮੀਟਿੰਗ ਮਗਰੋਂ ਕੇਜਰੀਵਾਲ ਨੇ ਕੀਤਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin