ਗਗਨਦੀਪ ਸ਼ਰਮਾ
ਅੰਮ੍ਰਿਤਸਰ: ਅੰਮ੍ਰਿਤਸਰ ਦੇ 47 ਸਾਲਾਂ ਮੈਡੀਕਲ ਲੈਬ ਟੈਕਨੀਸ਼ੀਅਨ ਰਾਜੇਸ਼ ਸ਼ਰਮਾ ਨੂੰ ਅੱਜ ਕੋਵਿਡ ਦੀ ਪਹਿਲੀ ਵੈਕਸੀਨ ਲਗਾਈ ਗਈ ਹੈ। ਰਾਜੇਸ਼ ਸ਼ਰਮਾ ਪਿਛਲੇ 6 ਸਾਲਾਂ ਤੋਂ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਸੇਵਾਵਾਂ ਦੇ ਰਹੇ ਹਨ।ਕੋਰੋਨਾ ਕਾਲ ਦੌਰਾਨ ਪਿਛਲੇ ਸਾਲ ਤੋਂ ਰਾਜੇਸ਼ ਸ਼ਰਮਾ ਨੇ ਆਪਣੀ ਟੀਮ ਨਾਲ ਕੋਵਿਡ ਦੇ ਸੈਂਪਲ ਇਕੱਠੇ ਕਰਨ 'ਚ ਅਹਿਮ ਭੂਮਿਕਾ ਨਿਭਾਈ।


ਰਾਜੇਸ਼ ਨੇ ਦੱਸਿਆ ਕਿ ਉਸਨੂੰ ਵੈਕਸੀਨ ਲਗਾਏ ਜਾਣ ਤੋਂ ਬਆਦ ਫਖ਼ਰ ਮਹਿਸੂਸ ਹੋ ਰਿਹਾ ਹੈ ਤੇ ਉਹ ਬਿਲਕੁਲ ਤੰਦਰੁਸਤ ਹੈ। ਰਾਜੇਸ਼ ਸ਼ਰਮਾ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕੋਰੋਨਾ ਕਾਲ ਦੀ ਪਿਛਲੇ ਸਾਲ ਸ਼ੁਰੂਆਤ ਮੌਕੇ ਲੋਕਾਂ 'ਚ ਕਾਫੀ ਡਰ ਤੇ ਸਹਿਮ ਦਾ ਮਾਹੌਲ ਸੀ। ਪਰ ਸਿਹਤ ਕਰਮੀਆਂ ਨੇ ਅਹਿਮ ਭੂਮਿਕਾ ਨਿਭਾਈ। ਜਿੱਥੇ ਉਨ੍ਹਾਂ ਕੋਵਿਡ ਪੌਜ਼ੇਟਿਵ ਮਰੀਜ਼ਾਂ ਦੀ ਪਛਾਣ ਕੀਤੀ, ਉਥੇ ਹੀ ਉਨ੍ਹਾਂ ਦੇ ਇਲਾਜ ਲਈ ਵੀ ਮੁੱਖ ਭੂਮਿਕਾ ਨਿਭਾ ਰਹੇ ਹਨ।