ਮੁਕਤਸਰ 'ਚ ਕੋਰੋਨਾ ਦੇ 33 ਨਵੇਂ ਕੇਸ, ਕੁੱਲ੍ਹ ਸੰਕਰਮਿਤ ਮਰੀਜ਼ਾਂ ਦੀ ਗਿਣਤੀ 117
ਏਬੀਪੀ ਸਾਂਝਾ | 24 Jun 2020 05:43 PM (IST)
ਕੋਰੋਨਾ ਦਾ ਕਹਿਰ ਹਾਲੇ ਘਟਦਾ ਵਿਖਾਈ ਨਹੀਂ ਦੇ ਰਿਹਾ। ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹਾਲੇ ਵੀ ਕੋਰੋਨਾ ਦਾ ਕਹਿਰ ਲਗਾਤਾਰ ਦੇਖਿਆ ਜਾ ਸਕਦਾ ਹੈ।
ਮੁਕਤਸਰ: ਕੋਰੋਨਾ ਦਾ ਕਹਿਰ ਹਾਲੇ ਘਟਦਾ ਵਿਖਾਈ ਨਹੀਂ ਦੇ ਰਿਹਾ। ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹਾਲੇ ਵੀ ਕੋਰੋਨਾ ਦਾ ਕਹਿਰ ਲਗਾਤਾਰ ਦੇਖਿਆ ਜਾ ਸਕਦਾ ਹੈ। ਕੋਵਿਡ-19 ਮਹਾਮਾਰੀ ਦਾ ਪ੍ਰਸਾਰ ਵਧਦਾ ਜਾ ਰਿਹਾ ਹੈ ਤੇ ਅੱਜ ਸ੍ਰੀ ਮੁਕਤਸਰ ਸਾਹਿਬ ਵਿੱਚ ਕੋਰੋਨਾ ਦੇ 33 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਮੁਕਤਸਰ 'ਚ ਕੁੱਲ੍ਹ 83 ਕੋਰੋਨਾ ਪੌਜ਼ੇਟਿਵ ਕੇਸ ਸਨ। ਇੱਥੇ 72 ਕੋਰੋਨਾ ਪੋਜ਼ੇਟਿਵ ਮਰੀਜ਼ ਠੀਕ ਹੋ ਚੁਕੇ ਹਨ। ਇਸ ਵਕਤ ਇੱਥੇ ਸਿਰਫ 45 ਹੀ ਐਕਟੀਵ ਕੇਸ ਹਨ। ਇਸ ਨਾਲ ਕੋਰੋਨਾਵਾਇਰਸ ਸੰਕਰਮਿਤ ਮਰੀਜ਼ਾਂ ਦੀ ਗਿਣਤੀ 117 ਹੋ ਗਈ ਹੈ। ਦੇਸ਼ ਦੀ ਗੱਲ ਕਰੀਏ ਤਾਂ ਇਸ ਵਕਤ ਭਾਰਤ 'ਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ 4,40,214 ਹੋ ਗਈ ਹੈ। ਉਧਰ ਮੌਤਾਂ ਦੀ ਗਿਣਤੀ 14011 ਤੇ ਪਹੁੰਚ ਗਈ ਹੈ।