ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 1474 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 50848 ਹੋ ਗਈ ਹੈ। ਅੱਜ ਕੋਰੋਨਾਵਾਇਰਸ ਨਾਲ 41 ਲੋਕਾਂ ਦੀ ਮੌਤ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ।ਸੂਬੇ 'ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 1348 ਹੋ ਗਈ ਹੈ।

Continues below advertisement

ਅੱਜ ਸੂਬੇ 'ਚ ਸਭ ਤੋਂ ਵੱਧ 272 ਮਰੀਜ਼ ਲੁਧਿਆਣਾ ਤੋਂ, 145 ਪਟਿਆਲਾ ਤੋਂ, 114 ਅੰਮ੍ਰਿਤਸਰ ਤੋਂ, 137 ਐਸਏਐਸ ਨਗਰ ਤੋਂ ਅਤੇ 119 ਫਿਰੋਜ਼ਪੁਰ ਤੋਂ ਸਾਹਮਣੇ ਆਏ ਹਨ।ਅੱਜ ਸਭ ਤੋਂ ਵੱਧ 17 ਲੋਕਾਂ ਦੀ ਮੌਤ ਲੁਧਿਆਣਾ 'ਚ ਹੋਈ ਹੈ।ਇਸ ਤੋਂ ਇਲਾਵਾ ਅੰਮ੍ਰਿਤਸਰ -2, ਫਰੀਦਕੋਟ -1, ਫਾਜ਼ਿਲਕਾ -1, ਫਤਿਹਗੜ੍ਹ ਸਾਹਿਬ -2, ਹੁਸ਼ਿਆਰਪੁਰ -2, ਜਲੰਧਰ -3, ਮੋਗਾ -2, ਐਸ.ਏ.ਐਸ.ਨਗਰ -1 ਅਤੇ ਪਟਿਆਲਾ 'ਚ 10 ਲੋਕਾਂ ਦੀ ਮੌਤ ਹੋਈ ਹੈ।ਅੱਜ ਕੁੱਲ੍ਹ 1083 ਮਰੀਜ਼ ਸਿਹਤਯਾਬ ਹੋਏ ਹਨ।

Continues below advertisement

ਸੂਬੇ 'ਚ ਕੁੱਲ 1026465 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 50848 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 34091 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ 'ਚ 15409 ਲੋਕ ਐਕਟਿਵ ਮਰੀਜ਼ ਹਨ।