ਮੋਗਾ: ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਕੈਰੋਨਾਵਾਇਰਸ ਦਾ ਇੱਕ ਸ਼ੱਕੀ ਮਰੀਜ਼ ਪਾਇਆ ਗਿਆ।ਅੱਜ ਜਦੋਂ ਉਹ ਜਾਂਚ ਲਈ ਸੇਵੇਲ ਹਸਪਤਾਲ ਪਹੁੰਚਿਆ ਤਾਂ ਮੀਡੀਆ ਕਰਮਚਾਰੀਆਂ ਨੂੰ ਵੇਖ ਕੇ ਓਥੋਂ ਭੱਜ ਗਿਆ।
ਜਿਸ ਤੋਂ ਬਾਅਦ ਮੋਗਾ ਦੇ ਸਿਵਲ ਸਰਜਨ ਨੇ ਪੁਲਿਸ ਨੂੰ ਇੱਕ ਚਿੱਠੀ ਲਿੱਖ ਕੇ ਸੂਚਿਤ ਕੀਤਾ ਗਿਆ। ਪੁਲਿਸ ਨੇ ਮਰੀਜ਼ ਨੂੰ ਫੜ ਕਿ ਹਸਪਤਾਲ 'ਚ ਭਰਤੀ ਕੀਤਾ। ਜਿਸ ਤੋਂ ਬਾਅਦ ਉਸਦੇ ਖੂਨ ਦਾ ਸੈਂਪਲ ਪੁਣੇ ਜਾਂਚ ਲਈ ਭੇਜਿਆ ਗਿਆ ਹੈ।ਜਿਸ ਦੀ ਰਿਪੋਰਟ 2 ਦਿਨਾਂ ਬਾਅਦ ਆਵੇਗੀ।
ਜ਼ਿਕਰਯੋਗ ਹੈ ਕਿ ਇਹ ਵਿਅਕਤੀ ਦੋ ਦਿਨ ਪਹਿਲਾਂ ਦੁਬਈ ਤੋਂ ਆਇਆ ਸੀ ਅਤੇ ਉਸ ਨੂੰ ਛਾਤੀ ਦੀ ਇਨਫੈਕਸ਼ਨ ਸੀ।
ਕੋਰੋਨਾਵਾਇਰਸ ਦੇ ਮੁੱਢਲੇ ਲੱਛਣ ਜਿਵੇਂ ਜ਼ੁਕਾਮ, ਖੰਘ, ਗਲੇ ਵਿੱਚ ਖਰਾਸ਼, ਸਾਹ ਲੈਣ ਵਿੱਚ ਮੁਸ਼ਕਲ, ਉਲਟੀਆਂ, ਦਸਤ ਬੁਖਾਰ ਮਰੀਜ਼ਾਂ ਵਿੱਚ ਪਾਏ ਜਾਂਦੇ ਹਨ। ਇਸ ਦੇ ਬਾਅਦ, ਇਹ ਲੱਛਣ ਨਮੂਨੀਆ ਵਿੱਚ ਤਬਦੀਲ ਹੋ ਜਾਂਦੇ ਹਨ ਤੇ ਗੁਰਦਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਨਾਲ ਫੇਫੜਿਆਂ ਵਿੱਚ ਗੰਭੀਰ ਕਿਸਮ ਦੀ ਇੰਨਫੈਕਸ਼ਨ ਹੁੰਦੀ ਹੈ।
ਇਸ ਵਾਇਰਸ ਤੋਂ ਛੁਟਕਾਰਾ ਪਾਉਣ ਲਈ ਅਜੇ ਤੱਕ ਕੋਈ ਵੈਕਸੀਨ ਤਿਆਰ ਨਹੀਂ ਕੀਤਾ ਗਿਆ ਹੈ ਪਰ ਇਸ ਦੇ ਲੱਛਣਾਂ ਦੇ ਅਧਾਰ ਤੇ, ਡਾਕਟਰ ਇਸ ਦੇ ਇਲਾਜ ਵਿੱਚ ਹੋਰ ਜ਼ਰੂਰੀ ਦਵਾਈਆਂ ਦੀ ਵਰਤੋਂ ਕਰ ਰਹੇ ਹਨ। ਹਾਲਾਂਕਿ, ਹੁਣ ਇਸ ਦੀ ਦਵਾਈ ਦੀ ਵੀ ਖੋਜ ਕੀਤੀ ਜਾ ਰਹੀ ਹੈ।
ਕਰੋ ਇਹ ਵਾਇਰਸ ਦੇ ਰੋਕਥਾਮ ਉਪਾਅ :
- ਆਪਣੇ ਹੱਥਾਂ ਨੂੰ ਸਾਬਣ ਤੇ ਪਾਣੀ ਜਾਂ ਸੈਨਟਾਈਜ਼ਰ ਨਾਲ ਸਾਫ਼ ਕਰੋ।
- ਖੰਘ ਤੇ ਛਿੱਕ ਆਉਣ ਵੇਲੇ, ਆਪਣੀ ਨੱਕ ਤੇ ਮੂੰਹ ਨੂੰ ਰੁਮਾਲ ਨਾਲ ਢੱਕੋ।
-ਜ਼ੁਕਾਮ ਜਾਂ ਫਲੂ ਵਰਗੇ ਲੱਛਣ ਵਾਲੇ ਲੋਕਾਂ ਨਾਲ ਨੇੜਲੇ ਸੰਪਰਕ ਕਰਨ ਤੋਂ ਪ੍ਰਹੇਜ਼ ਕਰੋ।
-ਇਸ ਤੋਂ ਇਲਾਵਾ, ਖਾਣਾ ਚੰਗੀ ਤਰ੍ਹਾਂ ਪਕਾਓ, ਮੀਟ ਤੇ ਅੰਡੇ ਪਕਾਉਣ ਤੋਂ ਬਾਅਦ ਹੀ ਖਾਓ। ਜਾਨਵਰਾਂ ਦੇ ਸੰਪਰਕ ਵਿੱਚ ਘੱਟ ਆਓ।