ਅੰਮ੍ਰਿਤਸਰ : ਅੰਮ੍ਰਿਤਸਰ ਏਅਰਪੋਰਟ 'ਤੇ ਕੋਰੋਨਾ ਦੀ ਜਾਂਚ ਕਰਨ ਵਾਲੀ ਨਿੱਜੀ ਲੈਬ ਨੂੰ ਅੱਜ ਬਦਲ ਕੇ ਉਸਦੀ ਜਗ੍ਹਾ ਦੂਸਰੀ ਨਿੱਜੀ ਲੈਬ ਨੂੰ ਕੋਰੋਨਾ ਟੈਸਟਿੰਗ ਦੀ ਜਿੰਮੇਵਾਰੀ ਦੇ ਦਿੱਤੀ ਹੈ। ਇਹ ਕਦਮ ਏਅਰਪੋਰਟ ਅਥਾਰਟੀ ਨੇ ਸਿਹਤ ਵਿਭਾਗ ਵੱਲੋਂ ਪਿਛਲੀ ਲੈਬ ਦੀ 2 ਦਿਨ ਦੀ ਕਾਰਜਸ਼ੈਲੀ 'ਤੇ ਖਦਸ਼ਾ ਪ੍ਰਗਟਾਏ ਜਾਣ ਤੋਂ ਬਾਅਦ ਚੁੱਕਿਆ ਹੈ, ਕਿਉਂਕਿ ਬੀਤੀ ਰਾਤ ਹੀ ਸਿਵਲ ਸਰਜਨ ਅੰਮ੍ਰਿਤਸਰ ਨੇ ਲੈਬ 'ਚੋਂ ਵੱਡੀ ਸੰਖਿਆ 'ਚ ਮੁਸਾਫਰਾਂ ਦੇ ਕੋਰੋਨਾ ਪਾਜੀਟਿਵ ਆਉਣ ਤੋਂ ਬਾਅਦ 75 ਯਾਤਰੀਆਂ ਦੇ ਕੋਰੋਨਾ ਟੈਸਟ ਦੁਬਾਰਾ ਕਰਨ ਦੇ ਹੁਕਮ ਜਾਰੀ ਕੀਤੇ ਸਨ।
ਅੰਮ੍ਰਿਤਸਰ ਏਅਰਪੋਰਟ 'ਤੇ ਬਰਮਿੰਘਮ ਤੋਂ ਆਈ ਏਅਰ ਇੰਡੀਆ ਦੀ ਫਲਾਈਟ 'ਚੋਂ 192 ਚੋਂ 25 ਮੁਸਾਫਰ ਅੱਜ ਕੋਰੋਨਾ ਪਾਜ਼ੀਟਿਵ ਨਿਕਲੇ ਹਨ। ਅੱਜ ਸਵੇਰ 10 ਵਜੇ ਤੋਂ ਫਲਾਈਟ ਦੇ ਪਹੁੰਚਣ ਤੋਂ ਬਾਅਦ ਏਅਰਪੋਰਟ 'ਤੇ ਮੁਸਾਫਰਾਂ ਦੀ ਟੈਸਟਿੰਗ ਚੱਲ ਰਹੀ ਸੀ ਤੇ ਡੇਢ ਵਜੇ ਮੁਕੰਮਲ ਰਿਪੋਰਟ ਮੁਤਾਬਕ 25 ਮੁਸਾਫਰ ਕੋਰੋਨਾ ਪਾਜ਼ੀਟਿਵ ਨਿਕਲੇ ਜਦਕਿ ਵੀਰਵਾਰ ਤੇ ਸ਼ੁੱਕਰਵਾਰ ਨੂੰ ਇਟਲੀ ਦੇ ਰੋਮ ਆਈਆਂ ਕ੍ਰਮਵਾਰ ਫਲਾਇਟਾਂ 'ਚ 125 ਤੇ 173 ਮੁਸਾਫਰ ਕੋਰੋਨਾ ਪਾਜ਼ੀਟਿਵ ਨਿਕਲੇ ਸਨ।
ਏਅਰਪੋਰਟ ਅਥਾਰਟੀ ਦੇ ਨਿਰਦੇਸ਼ਕ ਵਿਪਨ ਕਾਂਤ ਸੇਠ ਨੇ ਦੱਸਿਆ ਕਿ ਅੱਜ ਪਹਿਲੀ ਲੈਬ ਨੂੰ ਬਦਲ ਕੇ ਦੂਜੀ ਨਿੱਜੀ ਲੈਬ ਨੂੰ ਟੈਸਟਿੰਗ ਦੀ ਜਿੰਮੇਵਾਰੀ ਦੇ ਦਿੱਤੀ ਹੈ ਤੇ ਜੇਕਰ ਪਹਿਲੀ ਲੈਬ 'ਚੋਂ ਕੋਈ ਕੋਤਾਹੀ ਨਿਕਲਦੀ ਹੈ ਤਾਂ ਇਸ ਦੇ ਖਿਲਾਫ ਕਾਰਵਾਈ ਦਾ ਫੈਸਲਾ ਸਿਹਤ ਵਿਭਾਗ ਪੰਜਾਬ ਤੈਅ ਕਰੇਗਾ।
ਅੰਮ੍ਰਿਤਸਰ ਏਅਰਪੋਰਟ 'ਤੇ ਬਰਮਿੰਘਮ ਤੋਂ ਆਈ ਏਅਰ ਇੰਡੀਆ ਦੀ ਫਲਾਈਟ 'ਚੋਂ 192 ਚੋਂ 25 ਮੁਸਾਫਰ ਅੱਜ ਕੋਰੋਨਾ ਪਾਜ਼ੀਟਿਵ ਨਿਕਲੇ ਹਨ। ਅੱਜ ਸਵੇਰ 10 ਵਜੇ ਤੋਂ ਫਲਾਈਟ ਦੇ ਪਹੁੰਚਣ ਤੋਂ ਬਾਅਦ ਏਅਰਪੋਰਟ 'ਤੇ ਮੁਸਾਫਰਾਂ ਦੀ ਟੈਸਟਿੰਗ ਚੱਲ ਰਹੀ ਸੀ ਤੇ ਡੇਢ ਵਜੇ ਮੁਕੰਮਲ ਰਿਪੋਰਟ ਮੁਤਾਬਕ 25 ਮੁਸਾਫਰ ਕੋਰੋਨਾ ਪਾਜ਼ੀਟਿਵ ਨਿਕਲੇ ਜਦਕਿ ਵੀਰਵਾਰ ਤੇ ਸ਼ੁੱਕਰਵਾਰ ਨੂੰ ਇਟਲੀ ਦੇ ਰੋਮ ਆਈਆਂ ਕ੍ਰਮਵਾਰ ਫਲਾਇਟਾਂ 'ਚ 125 ਤੇ 173 ਮੁਸਾਫਰ ਕੋਰੋਨਾ ਪਾਜ਼ੀਟਿਵ ਨਿਕਲੇ ਸਨ।
ਦੱਸ ਦੇਈਏ ਕਿ ਦੇਸ਼ ਭਰ 'ਚ ਇੱਕ ਵਾਰ ਫਿਰ ਕੋਰੋਨਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਹਰ ਦਿਨ ਨਿਤ ਨਵੇਂ ਕੋਰੋਨਾ ਮਾਮਲੇ ਸਾਮਹਣੇ ਆ ਰਹੇ ਹਨ ,ਜਿਸ ਦੇ ਚਲਦੇ ਭਾਰਤ ਦੀ ਕੋਰੋਨਾ ਸਥਿਤੀ ਵੀ ਦਿਨੋ ਦਿਨੀ ਖਰਾਬ ਹੋ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ’ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ।