ਚੰਡੀਗੜ੍ਹ: ਪੰਜਾਬ 'ਚ ਅੱਜ ਇੱਕ ਦਿਨ ਅੰਦਰ ਹੁਣ ਤੱਕ ਦੇ ਸਭ ਵੱਧ ਕੋਰੋਨਾ ਕੇਸ ਸਾਹਮਣੇ ਆਏ ਹਨ। ਅੱਜ ਕੋਰੋਨਾਵਾਇਰਸ ਦੇ 944 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 17063 ਹੋ ਗਈ ਹੈ। ਅੱਜ ਕੋਰੋਨਾਵਾਇਰਸ ਨਾਲ 19 ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।ਸੂਬੇ 'ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 405 ਹੋ ਗਈ ਹੈ।
ਸ਼ਨੀਵਾਰ ਨੂੰ 944 ਨਵੇਂ ਮਰੀਜ਼ ਸਾਹਮਣੇ ਆਏ ਹਨ। ਅੱਜ ਕੁੱਲ੍ਹ 341 ਮਰੀਜ਼ ਸਿਹਤਯਾਬ ਹੋਏ ਹਨ।
ਸੂਬੇ 'ਚ ਕੁੱਲ 592392 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 17063 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 11075 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ 'ਚ 5583 ਲੋਕ ਐਕਟਿਵ ਮਰੀਜ਼ ਹਨ।