Punjab Corona Updates: ਪੰਜਾਬ 'ਚ ਕੋਰੋਨਾ ਦਿਨੋਂ-ਦਿਨ ਰਫ਼ਤਾਰ ਫੜ੍ਹਦਾ ਜਾ ਰਿਹਾ ਹੈ।ਪੰਜਾਬ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ ਨਵੇਂ ਮਾਮਲਿਆਂ ਨੇ ਪ੍ਰਸ਼ਾਸਨ ਦੀ ਨੀਂਦ ਇੱਕ ਵਾਰ ਫਿਰ ਉੱਡਾ ਦਿੱਤੀ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ 24 ਘੰਟਿਆਂ ਅੰਦਰ 7396 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਪੰਜਾਬ 'ਚ ਮੌਜੂਦਾ ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ ਇਸ ਵਕਤ 41250 ਐਕਟਿਵ ਕੋਰੋਨਾ ਮਰੀਜ਼ ਹਨ।16 ਜਨਵਰੀ ਦੇ ਅੰਕੜਿਆਂ ਮੁਤਾਬਿਕ ਸੂਬੇ 'ਚ 13 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ।
ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਮੁਤਾਬਿਕ ਅੰਮ੍ਰਿਤਸਰ-1, ਗੁਰਦਾਸਪੁਰ-1, ਹੁਸ਼ਿਆਰਪੁਰ-1, ਜਲੰਧਰ-1, ਲੁਧਿਆਣਾ-3, ਮਾਨਸਾ-1, ਪਠਾਨਕੋਟ-2, ਪਟਿਆਲਾ-1, ਅਤੇ ਐੱਸ.ਏ.ਐੱਸ.
ਨਗਰ-2 ਲੋਕਾਂ ਦੀ ਮੌਤ ਹੋਈ ਹੈ।ਇਸ ਵਿਚਾਲੇ ਚੰਗੀ ਖ਼ਬਰ ਇਹ ਹੈ ਕਿ 3599 ਕੋਰੋਨਾ ਮਰੀਜ਼ ਸਿਹਤਯਾਬ ਵੀ ਹੋਏ ਹਨ। ਕੋਰੋਨਾ ਕਾਰਨ ਪੰਜਾਬ ਵਿੱਚ 26 ਮਰੀਜ਼ ਗੰਭੀਰ ਹੋਣ ਕਾਰਨ ICU 'ਚ ਹਨ ਅਤੇ 8 ਹੋਰ ਵੈਂਟੀਲੇਟਰ 'ਤੇ ਹਨ।ਪੰਜਾਬ 'ਚ ਹੁਣ ਤੱਕ ਕੋਰੋਨਾ ਨਾਲ 663867 ਮਰੀਜ਼ ਸੰਕਰਮਿਤ ਹੋ ਚੁੱਕੇ ਹਨ।ਜਦਕਿ 16769 ਕੋਰੋਨਾਂ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਅੱਜ ਸਭ ਤੋਂ ਵੱਧ 1832 ਨਵੇਂ ਕੋਰੋਨਾ ਕੇਸ SAS ਨਗਰ 'ਚ ਆਏ, ਇਸ ਦੇ ਨਾਲ ਹੀ ਲੁਧਿਆਣਾ 'ਚ 1144, ਅੰਮ੍ਰਿਤਸਰ 963, ਜਲੰਧਰ 570, ਪਟਿਆਲਾ 465, ਬਠਿੰਡਾ 381 ਅਤੇ ਪਠਾਨਕੋਟ 260 ਕੇਸ ਸਾਹਮਣੇ ਆਏ ਹਨ। ਜਦਕਿ ਰੋਪੜ 242, ਗੁਰਦਾਸਪੁਰ 237, ਹੁਸ਼ਿਆਰਪੁਰ 226, ਕਪੂਰਥਲਾ 184, ਤਰਨਤਾਰਨ 134, ਫਤਿਹਗੜ੍ਹ ਸਾਹਿਬ 98, ਬਰਨਾਲਾ 97, ਐਸਬੀਐਸ ਨਗਰ 85, ਫਾਜ਼ਿਲਕਾ83, ਫਿਰੋਜ਼ਪੁਰ 82, ਮਾਨਸਾ 74, ਸੰਗਰੂਰ 68, ਫਰੀਦਕੋਟ 63, ਮੋਗਾ 62 ਅਤੇ ਮੁਕਤਸਰ 46 ਮਰੀਜ਼ ਸਾਹਮਣੇ ਆਏ ਹਨ।
ਕੋਰੋਨਾ ਤੋਂ ਬਚਾਅ ਲਈ ਇਨ੍ਹਾਂ ਸਾਵਧਾਨੀਆਂ ਦਾ ਰੱਖੋ ਖਿਆਲ
*ਡਬਲ ਮਾਸਕਿੰਗ ਦਾ ਇਸਤਮਾਲ ਕਰੋ
*ਹੱਥਾਂ ਨੂੰ ਸਾਫ ਰੱਖੋ
*ਥੋੜੇ-ਥੋੜੇ ਸਮੇਂ ਬਾਅਦ ਹੱਥਾਂ ਨੂੰ ਸਾਬਣ ਨਾਲ ਧੋਵੋ
*ਸੈਨੇਟਾਈਜ਼ਰ ਨਾਲ ਹੱਥ ਸਾਫ ਕਰੋ
*ਛਿੱਕ ਮਾਰਦੇ ਅਤੇ ਖੰਗਦੇ ਹੋਏ ਮੁੰਹ ਨੂੰ ਹਮੇਸ਼ਾ ਢੱਕ ਕੇ ਰੱਖੋ
*ਸਰਦੀ ਜੁਕਾਮ ਅਤੇ ਫਲੂ ਵਾਲੇ ਲੋਕਾਂ ਤੋ ਦੂਰੀ ਬਣਾ ਕੇ ਰੱਖੋ
*6 ਫੁੱਟ ਦੀ ਦੂਰੀ ਦਾ ਪਾਲਣ ਕਰੋ
*ਕੋਰੋਨਾ ਨਿਯਮਾਂ ਦਾ ਖਿਆਲ ਰੱਖੋ ਅਤੇ ਹਦਾਇਤਾਂ ਦਾ ਪਾਲਣ ਕਰੋ
*ਵੈਕਸੀਨ ਲਗਵਾਓ