Jalandhar Crime News: ਜਲੰਧਰ ਦੇ ਇੱਕ ਕਾਲਜ `ਚ ਲੜਾਈ ਝਗੜਾ ਕਰਦੇ ਹੋਏ ਦੋ ਵਿਦਿਆਰਥੀ ਦੂਜੂ ਮੰਜ਼ਿਲ ਤੋਂ ਹੇਠਾਂ ਡਿੱਗ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ। ਇਹ ਘਟਨਾ ਡੇਵੀਏਟ ਕਾਲਜ ਦੀ ਹੈ। ਦਸ ਦਈਏ ਕਿ ਦੋਵੇਂ ਵਿਦਿਆਰਥੀ ਬਿਹਾਰ ਦੇ ਰਹਿਣ ਵਾਲੇ ਹਨ।


ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਦੋਵੇਂ ਵਿਦਿਆਰਥੀਆਂ 8 ਜੂਨ ਨੂੰ ਇੱਕ ਜਨਮਦਿਨ ਦੀ ਪਾਰਟੀ ਦੌਰਾਨ ਮ੍ਰਿਤਕ ਕ੍ਰਿਸ਼ਨ ਕੁਮਾਰ ਤੇ ਅਮਨ ਵਿਚਾਲੇ ਤਕਰਾਰ ਹੋਈ ਸੀ। ਬੀਤੀ ਦੇਰ ਰਾਤ ਦੋਵਾਂ ਵਿਚਾਲੇ ਮੁੜ ਤੋਂ ਕਹਾਸੁਣੀ ਹੋਈ। ਜਿਸ ਦੌਰਾਨ ਦੋਵੇਂ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਪਏ। ਇਸ ਦੌਰਾਨ ਕ੍ਰਿਸ਼ਨ ਕੁਮਾਰ ਦੀ ਮੌਤ ਹੋ ਗਈ।


ਘਟਨਾ ਵਿੱਚ ਜ਼ਖ਼ਮੀ ਹੋਏ ਅਮਨ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਦੇ ਮੁਤਾਬਕ ਅਮਨ ਗੰਭੀਰ ਜ਼ਖ਼ਮੀ ਦਸਿਆ ਜਾ ਰਿਹਾ ਹੈ।


ਉੱਧਰ, ਪੁਲਿਸ ਨੇ ਕਾਲਜ `ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨੀ ਸ਼ੁਰੂ ਕਰ ਦਿਤੀ ਹੈ। ਕਿਉਂਕਿ ਦੋਵਾਂ ਦੀਆਂ ਲੜਾਈ ਦੀਆਂ ਤਸਵੀਰਾਂ ਸੀਸੀਟੀਵੀ ਵਿਚ ਕੈਦ ਹੋਈਆਂ ਹਨ।ਕਾਲਜ ਦੇ ਵਾਚਮੈਨ ਦੇ ਬਿਆਨ `ਤੇ ਪੁਲਿਸ ਨੇ ਅਮਨ `ਤੇ ਆਈਪੀਸੀ ਦੀ ਧਾਰਾ 304 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।   


ਦੂਜੇ ਪਾਸੇ ਪੁਲਿਸ ਦਾ ਕਹਿਣੈ ਕਿ ਦੂਜਾ ਵਿਦਿਆਰਥੀ ਅਮਨ ਗੰਭੀਰ ਜ਼ਖ਼ਮੀ ਹੈ। ਉਸ ਦੇ ਪੂਰੀ ਤਰ੍ਹਾਂ ਹੋਸ਼ `ਚ ਆਉਣ ਤੋਂ ਬਾਅਦ ਹੀ ਪੂਰਾ ਮਾਮਲਾ ਸਾਹਮਣੇ ਆ ਸਕੇਗਾ। ਫ਼ਿਲਹਾਲ ਅਮਨ ਹਸਪਤਾਲ `ਚ ਜ਼ੇਰੇ ਇਲਾਜ ਹੈ। ਅਮਨ ਦੇ ਹੋਸ਼ ਆਉਣ ਤੱਕ ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਤੇ ਵਾਚਮੈਨ ਦੀ ਗਵਾਹੀ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਹੈ।


ਕਾਬਿਲੇਗ਼ੌਰ ਹੈ ਕਿ ਦਿਨੋਂ ਦਿਨ ਅਪਰਾਧ ਦਾ ਗ੍ਰਾਫ਼ ਵਧਦਾ ਜਾ ਰਿਹਾ ਹੈ, ਜਿਸ ਨੂੰ ਲੈਕੇ ਪੰਜਾਬ ਪੁਲਿਸ ਕਾਫ਼ੀ ਚਿੰਤਾ `ਚ ਨਜ਼ਰ ਆ ਰਹੀ ਹੈ। ਦੂਜੇ ਪਾਸੇ ਵਿਰੋਧੀ ਪਾਰਟੀਆਂ ਵੀ ਪੰਜਾਬ `ਚ ਵਧ ਰਹੇ ਅਪਰਾਧ ਦੇ ਗ੍ਰਾਫ਼ ਨੂੰ ਲੈਕੇ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾ ਰਹੀਆਂ ਹਨ।