ਜਲੰਧਰ: ਜਲੰਧਰ ਦੇ ਜ਼ਿਲ੍ਹਾ ਮਕਸੂਦਾ ਦੀ ਸਬਜ਼ੀ ਮੰਡੀ ਵਿੱਚ ਕਰਫਿਊ ਦੇ ਵਿਚਕਾਰ ਸ਼ਨੀਵਾਰ ਸਵੇਰੇ ਦੁਬਾਰਾ ਖਰੀਦਦਾਰਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਹਾਲਾਂਕਿ, ਮੰਡੀ ਵਿੱਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਸਬਜ਼ੀ ਖਰੀਦਣ ਆਉਣ ਵਾਲੇ ਲੋਕਾਂ ਨੂੰ ਘੇਰੇ ਵਿੱਚ ਉਡੀਕ ਕਰਨ ਲਈ ਨਿਰਦੇਸ਼ ਦਿੱਤੇ। ਇਸ ਦੇ ਬਾਵਜੂਦ, ਇਥੇ ਜ਼ਿਆਦਾ ਭੀੜ ਕਾਰਨ ਹਫੜਾ-ਦਫੜੀ ਮੱਚ ਗਈ। ਅੱਜ ਇਥੇ ਮੰਡੀ ਦੇ ਬਾਹਰ 2600 ਵਿਅਕਤੀਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ ਦੋ ਵਿਅਕਤੀਆਂ ਦੇ ਸਰੀਰ ਦਾ ਤਾਪਮਾਨ ਆਮ ਨਾਲੋਂ ਜ਼ਿਆਦਾ ਪਾਏ ਜਾਣ ਤੋਂ ਬਾਅਦ ਸਿਵਲ ਹਸਪਤਾਲ ਭੇਜਿਆ ਗਿਆ।
ਦਰਅਸਲ, ਇੱਥੇ ਆਏ ਦਿਨ ਇਸੇ ਤਰ੍ਹਾਂ ਭੀੜ ਇਕੱਠੀ ਹੋ ਰਹੀ ਹੈ। ਜਲੰਧਰ ਵਿੱਚ ਪੁਲਿਸ ਦੇ ਨਾਲ ਨਾਲ ਸੀਆਰਪੀਐਫ ਦੀ ਤੈਨਾਤੀ ਦਾ ਵੀ ਕੋਈ ਬਹੁਤਾ ਅਸਰ ਇਨਾਂ ਲੋਕਾਂ ਤੇ ਨਹੀਂ ਦਿੱਖਦਾ। ਡਿਪਟੀ ਕਮਿਸ਼ਨਰ ਜਲੰਧਰ ਵੀ ਕੇ ਸ਼ਰਮਾ ਨੇ 5 ਆੜਤੀਆਂ ਦੇ ਲਾਇਸੈਂਸ ਰੱਦ ਕਰ ਦਿੱਤਾ ਹਨ, ਉਥੇ ਹੀ
ਉਹ ਮੰਡੀ ਨੂੰ ਬੰਦ ਕਰਨ ਅਤੇ ਜੀਮੀਂਦਾਰਾ ਨੂੰ ਸਬਜ਼ੀ ਵੇਚਣ ਦੀ ਇਜ਼ਾਜ਼ਤ ਦੀ ਵੀ ਗੱਲ ਕਰ ਚੁੱਕੇ ਹਨ। ਇਸ ਦੇ ਬਾਵਜੂਦ ਵੀ ਲੋਕ ਬਾਜ਼ ਨਹੀਂ ਆ ਰਹੇ। ਸ਼ਨੀਵਾਰ ਸਵੇਰੇ ਜਦੋਂ ਸਬਜ਼ੀ ਮੰਡੀ ਖੁੱਲ੍ਹੀ, ਤਾਂ ਭੀੜ ਇੱਕਠੀ ਹੋ ਗਈ ਅਤੇ ਸਬਜ਼ੀਆਂ ਨੂੰ ਜ਼ਬਰਦਸਤ ਢੰਗ ਨਾਲ ਖਰੀਦਿਆ।ਜ਼ਿਕਰਯੋਗ ਗੱਲ ਇਹ ਹੈ ਕਿ ਪ੍ਰਸ਼ਾਸਨ ਵਲੋਂ ਸਿਰਫ ਰੇੜੀ ਅਤੇ ਫੜੀ ਵਿਕਰੇਤਾਵਾਂ ਨੂੰ ਥੋਕ ਵਿੱਚ ਸਬਜ਼ੀਆਂ ਖਰੀਦਣ ਦੀ ਆਗਿਆ ਹੈ, ਪਰ ਆਮ ਲੋਕ ਵੀ ਇਥੇ ਦੁਕਾਨਦਾਰੀ ਕਰਨ ਪਹੁੰਚ ਰਹੇ ਹਨ।
ਸ਼ਨੀਵਾਰ ਨੂੰ ਮੰਡੀ ਵਿੱਚ ਸਿਹਤ ਵਿਭਾਗ ਦੀ ਟੀਮ ਵੀ ਮੁਸਤੈਦ ਦਿਖਾਈ ਦਿੱਤੀ। ਪੁਲਿਸ ਦੀ ਹਾਜ਼ਰੀ ਵਿੱਚ ਟੀਮ ਮਾਰਕੀਟ ਵਿੱਚ ਆਉਣ ਵਾਲੇ ਰੇੜੀ ਵਿਕਰੇਤਾਵਾਂ ਦੀ ਜਾਂਚ ਕਰ ਰਹੀ ਸੀ। ਹਰ ਕਿਸੇ ਦੇ ਸਰੀਰ ਦੇ ਤਾਪਮਾਨ ਦੀ ਜਾਂਚ ਕੀਤੀ ਜਾ ਰਹੀ ਸੀ।ਅੱਜ ਸ਼ਨੀਵਾਰ ਨੂੰ ਮਕਸੂਦਾ ਸਬਜ਼ੀ ਮੰਡੀ ਦੇ ਬਾਹਰ 2600 ਲੋਕਾਂ ਦੀ ਜਾਂਚ ਕੀਤੀ ਗਈ।
ਜਲੰਧਰ ਦੀ ਮਕਸੂਦਾ ਮਿੰਡੀ 'ਚ ਫਿਰ ਇੱਕਠੀ ਹੋਈ ਭੀੜ, ਆਮ ਲੋਕ ਵੀ ਕਰ ਰਹੇ ਧੜਲੇ ਨਾਲ ਖਰੀਦਦਾਰੀ
ਏਬੀਪੀ ਸਾਂਝਾ
Updated at:
04 Apr 2020 04:31 PM (IST)
ਜਲੰਧਰ ਦੇ ਜ਼ਿਲ੍ਹਾ ਮਕਸੂਦਾ ਦੀ ਸਬਜ਼ੀ ਮੰਡੀ ਵਿੱਚ ਕਰਫਿਊ ਦੇ ਵਿਚਕਾਰ ਸ਼ਨੀਵਾਰ ਸਵੇਰੇ ਦੁਬਾਰਾ ਖਰੀਦਦਾਰਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਹਾਲਾਂਕਿ, ਮੰਡੀ ਵਿੱਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਸਬਜ਼ੀ ਖਰੀਦਣ ਆਉਣ ਵਾਲੇ ਲੋਕਾਂ ਨੂੰ ਘੇਰੇ ਵਿੱਚ ਉਡੀਕ ਕਰਨ ਲਈ ਨਿਰਦੇਸ਼ ਦਿੱਤੇ।
- - - - - - - - - Advertisement - - - - - - - - -