ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਨੌਜਵਾਨ ਆਗੂ ਅਤੇ ਵਿਧਾਇਕ ਮੀਤ ਹੇਅਰ ਦੀ ਅਗਵਾਈ ਹੇਠ 'ਆਪ' ਨੇ ਚੰਡੀਗੜ੍ਹ ਅਤੇ ਪੰਜਾਬ ਲਈ ਆਪਣੇ ਵਿਦਿਆਰਥੀ ਵਿੰਗ ਸੀਵਾਈਐਸਐਸ (ਵਿਦਿਆਰਥੀ ਨੌਜਵਾਨ ਸੰਘਰਸ਼ ਕਮੇਟੀ) ਪੰਜਾਬ ਦੀ 12 ਮੈਂਬਰੀ ਸਟੇਟ ਕਮੇਟੀ ਦਾ ਐਲਾਨ ਕੀਤਾ ਹੈ। ਜਿਸ ਤਹਿਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਆਗੂ ਰੇਸ਼ਮ ਸਿੰਘ ਗੋਦਾਰਾ ਨੂੰ ਸੀਵਾਈਐਸਐਸ ਚੰਡੀਗੜ੍ਹ ਇਕਾਈ ਦਾ ਇੰਚਾਰਜ ਨਿਯੁਕਤ ਕੀਤਾ ਹੈ।
ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ 'ਚ ਪੰਜਾਬ ਭਰ ਤੋਂ ਪੁੱਜੇ ਵਿਦਿਆਰਥੀਆਂ ਨਾਲ ਬੈਠਕ ਉਪਰੰਤ ਮੀਡੀਆ ਨੂੰ ਸੰਬੋਧਿਤ ਹੁੰਦਿਆਂ ਮੀਤ ਹੇਅਰ ਨੇ ਕਿਹਾ ਕਿ ਪਿਛਲੇ 2 ਦਹਾਕਿਆਂ ਤੋਂ ਸੂਬੇ ਦੇ ਵਿਦਿਆਰਥੀਆਂ ਦੇ ਮਸਲੇ ਹੱਲ ਹੋਣ ਦੀ ਥਾਂ ਜਟਿਲ ਹੋ ਰਹੇ ਹਨ।ਕਿਉਂਕਿ ਰਵਾਇਤੀ ਸੱਤਾਧਾਰੀ ਧਿਰਾਂ ਵਿਦਿਆਰਥੀਆਂ ਨੂੰ 'ਮਸਲ ਪਾਵਰ' ਲਈ ਹਥਿਆਰ ਵਾਂਗ ਵਰਤਦਿਆਂ ਰਹੀਆਂ ਹਨ। ਚੰਡੀਗੜ੍ਹ ਵਾਂਗ ਸੂਬੇ ਦੇ ਕਾਲਜਾਂ ਯੂਨੀਵਰਸਿਟੀਆਂ 'ਚ ਚੋਣਾਂ ਕਰਾਉਣ, ਘਰ-ਘਰ ਸਰਕਾਰੀ ਨੌਕਰੀ, ਬੇਰੁਜ਼ਗਾਰੀ ਭੱਤੇ ਦੇ ਵਾਅਦਿਆਂ ਸਮੇਤ, ਐਸਸੀ ਅਤੇ ਘੱਟ ਗਿਣਤੀ ਵਿਦਿਆਰਥੀਆਂ ਦੇ ਅੰਡਰ ਮੈਟ੍ਰਿਕ ਅਤੇ ਪੋਸਟ ਮੈਟ੍ਰਿਕ ਵਜ਼ੀਫ਼ੇ ਦੇਣ ਤੋਂ ਵੀ ਚੁੱਕੀ ਹੈ।
ਹੇਅਰ ਨੇ ਕਿਹਾ ਕਿ ਸਰਕਾਰ ਸਸਤੀ ਅਤੇ ਸਰਕਾਰੀ ਸਿੱਖਿਆ ਦੀ ਥਾਂ ਮਹਿੰਗੇ ਪ੍ਰਾਈਵੇਟ ਸਿੱਖਿਆ ਮਾਫ਼ੀਆ ਨੂੰ ਸ਼ਰੇਆਮ ਉਤਸ਼ਾਹਿਤ ਕਰ ਰਹੀ ਹੈ। ਭਾਰੀ ਫ਼ੀਸਾਂ ਅਤੇ ਮਹਿੰਗੀ ਪ੍ਰਾਈਵੇਟ ਸਿੱਖਿਆ ਕਾਰਨ ਆਮ ਘਰਾਂ, ਗ਼ਰੀਬਾਂ ਅਤੇ ਦਲਿਤਾਂ ਦੇ ਹੋਣਹਾਰ ਬੱਚਿਆਂ ਨੂੰ ਸਿੱਖਿਆ ਖ਼ਾਸ ਕਰਕੇ ਉੱਚ ਸਿੱਖਿਆ ਦੇ ਮੌਕਿਆਂ ਤੋਂ ਬਾਹਰ ਕਰ ਦਿੱਤਾ ਹੈ।
ਮੀਤ ਹੇਅਰ ਨੇ ਕਿਹਾ ਕਿ ਸੀਵਾਈਐਸਐਸ ਵਿਦਿਆਰਥੀਆਂ ਦੇ ਤਮਾਮ ਹੱਕਾਂ ਅਤੇ ਹਿੱਤਾਂ ਲਈ ਸੜਕ ਤੋਂ ਸਦਨ ਤੱਕ ਦੀ ਲੜਾਈ ਲੜੇਗਾ ਕਿਉਂਕਿ ਆਮ ਆਦਮੀ ਪਾਰਟੀ ਨੇ ਵਿਦਿਆਰਥੀਆਂ ਨੂੰ ਵਿਧਾਨ ਸਭਾ ਤੱਕ ਪਹੁੰਚਾਇਆ ਹੈ।
ਵਿਦਿਆਰਥੀਆਂ ਦੇ ਤਮਾਮ ਹੱਕਾਂ ਅਤੇ ਹਿੱਤਾਂ ਲਈ ਸੜਕ ਤੋਂ ਸਦਨ ਤੱਕ ਲੜੇਗੀ ਸੀਵਾਈਐਸਐਸ
ਏਬੀਪੀ ਸਾਂਝਾ
Updated at:
03 Jan 2020 07:21 PM (IST)
ਆਮ ਆਦਮੀ ਪਾਰਟੀ (ਆਪ) ਦੇ ਨੌਜਵਾਨ ਆਗੂ ਅਤੇ ਵਿਧਾਇਕ ਮੀਤ ਹੇਅਰ ਦੀ ਅਗਵਾਈ ਹੇਠ 'ਆਪ' ਨੇ ਚੰਡੀਗੜ੍ਹ ਅਤੇ ਪੰਜਾਬ ਲਈ ਆਪਣੇ ਵਿਦਿਆਰਥੀ ਵਿੰਗ ਸੀਵਾਈਐਸਐਸ (ਵਿਦਿਆਰਥੀ ਨੌਜਵਾਨ ਸੰਘਰਸ਼ ਕਮੇਟੀ) ਪੰਜਾਬ ਦੀ 12 ਮੈਂਬਰੀ ਸਟੇਟ ਕਮੇਟੀ ਦਾ ਐਲਾਨ ਕੀਤਾ ਹੈ। ਜਿਸ ਤਹਿਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਆਗੂ ਰੇਸ਼ਮ ਸਿੰਘ ਗੋਦਾਰਾ ਨੂੰ ਸੀਵਾਈਐਸਐਸ ਚੰਡੀਗੜ੍ਹ ਇਕਾਈ ਦਾ ਇੰਚਾਰਜ ਨਿਯੁਕਤ ਕੀਤਾ ਹੈ।
- - - - - - - - - Advertisement - - - - - - - - -