ਚੰਡੀਗੜ੍ਹ: ਪੰਜਾਬ 'ਚ ਦਿਨੋਂ-ਦਿਨ ਵਧ ਰਹੇ ਨਸ਼ੇ ਦੇ ਕਾਰੋਬਾਰ ਕਰਕੇ ਪਹਿਲਾਂ ਤਾਂ ਸੂਬੇ ਦਾ ਕ੍ਰਾਈਮ ਰੇਟ ਵਧ ਰਿਹਾ ਹੈ, ਇਸ ਦੇ ਨਾਲ ਹੀ ਸੂਬੇ 'ਚ ਫੈਲ ਰਹੇ ਨਸ਼ੇ ਕਰਕੇ ਆਏ ਦਿਨ ਇਸ ਦੇ ਓਵਰਡੋਜ਼ ਕਰਕੇ ਮੌਤ ਦੀਆਂ ਖ਼ਬਰਾਂ ਵੀ ਸਾਹਮਣੇ ਆਉਦੀਆਂ ਰਹਿੰਦੀਆਂ ਹਨ। ਹਰ ਵਾਰ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਸੂਬੇ ਵਿੱਚੋਂ ਨਸ਼ੇ ਨੂੰ ਜੜੋਂ ਖ਼ਤਮ ਕਰਨ ਦਾ ਵੀ ਜ਼ੋਰਦਾਰ ਦਾਅਵਾ ਕੀਤਾ ਜਾਂਦਾ ਹੈ ਪਰ ਨਤੀਜੇ ਕੁਝ ਹੋਰ ਹੀ ਤਸਵੀਰ ਪੇਸ਼ ਕਰਦੇ ਹਨ।


ਹੁਣ ਇਸੇ ਮੁੱਦੇ ਨੂੰ ਲੈ ਕੇ ਮਾਨ ਸਰਕਾਰ ਫਿਰ ਤੋਂ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ। ਦਰਅਸਲ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਪੰਜਾਬ ਆਪ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ "ਪੰਜਾਬ 'ਚ ਨਸ਼ੇ ਨਾਲ ਹਰ ਦਿਨ ਇੱਕ ਨੌਜਵਾਨ ਦੀ ਮੌਤ, ਰੋਂਦੀਆਂ ਬਖਲਾਉਂਦੀਆਂ ਮਾਂਵਾਂ ਤੇ ਇਹ ਲਾਚਾਰੀ ਦਾ ਮਾਹੌਲ! ਪਰ ਮੁੱਖ ਮੰਤਰੀ @BhagwantMann ਦੂਜੇ ਸੂਬਿਆਂ 'ਚ ਜਾ ਕੇ ਪੰਜਾਬ 'ਚ ਨਸ਼ਾ ਖ਼ਤਮ ਕਰਨ ਦਾ ਝੂਠ ਪੇਸ਼ ਕਰ ਰਹੇ ਹਨ। ਆਪ ਸਰਕਾਰ ਦੇ “Denial Mode” ਨੇ ਸਮੱਸਿਆ ਨੂੰ out-of-control ਕਰ ਦਿੱਤਾ ਹੈ।" ਇਸ ਦੇ ਨਾਲ ਹੀ ਸਿਰਸਾ ਨੇ ਵੀਡੀਓ ਸ਼ੇਅਰ ਕਰ ਨਸ਼ੇ ਦੇ ਮੁੱਦੇ ‘ਤੇ ਆਪ ਸਰਕਾਰ ‘ਤੇ ਸਵਾਲ ਚੁੱਕੇ ਹਨ।






ਇਹ ਵੀ ਪੜ੍ਹੋ: PM Modi: ਦੁਨੀਆ ਨੂੰ ਭਗਵਾਨ ਬੁੱਧ ਦੇ ਵਿਚਾਰਾਂ 'ਤੇ ਚੱਲਣਾ ਚਾਹੀਦਾ ਹੈ, ਮੈਂ ਮੱਖਣ 'ਤੇ ਨਹੀਂ, ਪੱਥਰ 'ਤੇ ਲਕੀਰ ਖਿੱਚਦਾ ਹਾਂ, ਮੋਦੀ ਦੇ ਭਾਸ਼ਣ ਦੀਆਂ 10 ਵੱਡੀਆਂ ਗੱਲਾਂ