ਤਰਨ ਤਾਰਨ: ਪਾਕਿਸਤਾਨ ਦੀ ਜੇਲ੍ਹ ਵਿੱਚ ਕੁਝ ਸਾਲ ਪਹਿਲਾਂ ਮਾਰੇ ਗਏ ਪੰਜਾਬ ਦੇ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦਾ ਅੱਜ ਦੇਹਾਂਤ ਹੋ ਗਿਆ ਹੈ। ਦਲਬੀਰ ਕੌਰ ਨੇ ਭਾਈ ਸਰਬਜੀਤ ਸਿੰਘ ਦੀ ਪਾਕਿਸਤਾਨ ਦੀ ਜੇਲ੍ਹ ਵਿੱਚੋਂ ਰਿਹਾਈ ਲਈ ਅਣਥੱਕ ਲੜਾਈ ਲੜੀ ਸੀ ਤੇ ਇਸ ਕਾਰਨ ਉਹ ਕਾਫ਼ੀ ਚਰਚਿਤ ਹੋ ਗਈ ਸੀ।
ਦਲਬੀਰ ਕੌਰ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਭਿੱਖੀਵਿੰਡ ਦੀ ਵਸਨੀਕ ਸੀ। ਦਲਬੀਰ ਕੌਰ ਨੇ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਰਾਤ 2 ਵਜੇ ਆਖਰੀ ਸਾਹ ਲਿਆ। ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਮਹਿਸੂਸ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਇੱਥੇ ਦਾਖ਼ਲ ਕਰਵਾਇਆ ਗਿਆ ਸੀ। ਦਲਬੀਰ ਕੌਰ ਦੀ ਅੰਤਰਰਾਸ਼ਟਰੀ ਪੱਧਰ 'ਤੇ ਪਛਾਣ ਸੀ ਕਿਉਂਕਿ ਉਸ ਨੇ ਆਪਣੇ ਭਰਾ ਸਰਬਜੀਤ ਸਿੰਘ ਨੂੰ ਜ਼ਿੰਦਾ ਭਾਰਤ ਲਿਆਉਣ ਲਈ ਅੰਤਰਰਾਸ਼ਟਰੀ ਪੱਧਰ 'ਤੇ ਕਾਨੂੰਨੀ ਲੜਾਈ ਲੜੀ ਸੀ ਪਰ ਕਾਮਯਾਬ ਨਹੀਂ ਹੋ ਸਕੀ।
ਦੱਸ ਦੇਈਏ ਕਿ ਸਰਬਜੀਤ ਸਿੰਘ 28 ਅਗਸਤ 1990 ਨੂੰ ਨਸ਼ੇ ਦੀ ਹਾਲਤ ਵਿੱਚ ਭਾਰਤ-ਪਾਕਿ ਸਰਹੱਦ ਪਾਰ ਕਰਕੇ ਪਾਕਿਸਤਾਨ ਚਲਾ ਗਿਆ ਸੀ। ਉਸ ਨੂੰ ਪਾਕਿਸਤਾਨੀ ਫੌਜ ਨੇ ਫੜ ਲਿਆ ਸੀ ਅਤੇ ਬਾਅਦ ਵਿਚ ਪਾਕਿਸਤਾਨ ਵਿਚ ਹੋਏ ਬੰਬ ਧਮਾਕਿਆਂ 'ਚ ਦੋਸ਼ੀ ਕਰਾਰ ਦਿੰਦਿਆਂ ਮੌਤ ਦੀ ਸਜ਼ਾ ਸੁਣਾਈ ਗਈ ਸੀ।
ਸਰਬਜੀਤ ਸਿੰਘ ਨੇ ਪਾਕਿਸਤਾਨ ਤੋਂ ਭਾਰਤ ਨੂੰ ਚਿੱਠੀ ਭੇਜੀ, ਜਿਸ ਤੋਂ ਬਾਅਦ ਪਤਾ ਲੱਗਾ ਕਿ ਸਰਬਜੀਤ ਪਾਕਿਸਤਾਨ ਦੀ ਕੋਟ ਲਖਪਤ ਜੇਲ 'ਚ ਬੰਦ ਹੈ। ਸਰਬਜੀਤ ਸਿੰਘ ਨੂੰ ਬੇਕਸੂਰ ਕਰਾਰ ਦਿੰਦਿਆਂ ਉਸ ਦੀ ਭੈਣ ਦਲਬੀਰ ਕੌਰ ਨੇ ਕਾਨੂੰਨੀ ਲੜਾਈ ਲੜੀ ਸੀ, ਜਿਸ ਦੌਰਾਨ 26 ਅਪ੍ਰੈਲ 2013 ਨੂੰ ਸਰਬਜੀਤ ਸਿੰਘ 'ਤੇ ਜੇਲ੍ਹ ਵਿਚ ਜਾਨਲੇਵਾ ਹਮਲਾ ਹੋਇਆ ਸੀ, ਬਾਅਦ ਵਿਚ 2 ਮਈ ਦੀ ਰਾਤ ਨੂੰ ਸਰਬਜੀਤ ਸਿੰਘ ਦੀ ਮੌਤ ਹੋ ਗਈ ਸੀ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ, ਹਲਕਾ ਵਿਧਾਇਕ ਸਰਵਣ ਸਿੰਘ ਧੁੰਨ, ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਵਿਰਸਾ ਸਿੰਘ ਵਲਟੋਹਾ, ਗੌਰਵਦੀਪ ਸਿੰਘ ਵਲਟੋਹਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਕਿਰਨਬੀਰ ਸਿੰਘ ਮਿੱਠਾ ਨੇ ਦਲਬੀਰ ਕੌਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪਾਕਿਸਤਾਨ ਦੀ ਜੇਲ੍ਹ 'ਚ ਮਾਰੇ ਗਏ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦਾ ਦੇਹਾਂਤ
ਏਬੀਪੀ ਸਾਂਝਾ
Updated at:
26 Jun 2022 10:47 AM (IST)
Edited By: shankerd
ਪਾਕਿਸਤਾਨ ਦੀ ਜੇਲ੍ਹ ਵਿੱਚ ਕੁਝ ਸਾਲ ਪਹਿਲਾਂ ਮਾਰੇ ਗਏ ਪੰਜਾਬ ਦੇ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦਾ ਅੱਜ ਦੇਹਾਂਤ ਹੋ ਗਿਆ ਹੈ। ਦਲਬੀਰ ਕੌਰ ਨੇ ਭਾਈ ਸਰਬਜੀਤ ਸਿੰਘ ਦੀ ਪਾਕਿਸਤਾਨ ਦੀ ਜੇਲ੍ਹ ਵਿੱਚੋਂ ਰਿਹਾਈ ਲਈ ਅਣਥੱਕ ਲੜਾਈ ਲੜੀ ਸੀ
Dalbir Kaur dies
NEXT
PREV
Published at:
26 Jun 2022 10:47 AM (IST)
- - - - - - - - - Advertisement - - - - - - - - -