ਅੰਮ੍ਰਿਤਸਰ: ਅੰਮ੍ਰਿਤਸਰ ਇੰਪਰੂਵਮੈਂਟ ਦੇ ਨਵੇਂ ਨਿਯੁਕਤ ਕੀਤੇ ਚੇਅਰਮੈਨ ਦਮਨਦੀਪ ਸਿੰਘ ਨੇ ਅੱਜ ਬਆਦ ਦੁਪਹਿਰ ਸੰਖੇਪ ਸਮਾਗਮ 'ਚ ਚੇਅਰਮੈਨ ਵਜੋਂ ਅਹੁੱਦਾ ਸੰਭਾਲ ਲਿਆ। ਦਮਨਦੀਪ ਨਵਜੋਤ ਸਿੰਘ ਸਿੱਧੂ ਦੇ ਨਜਦੀਕੀ ਕੌਂਸਲਰ ਹਨ।ਪੰਜਾਬ ਸਰਕਾਰ ਨੇ ਬੀਤੇ ਕੱਲ੍ਹ ਦਿਨੇਸ਼ ਬੱਸੀ ਨੂੰ ਹਟਾ ਕੇ ਅੰਮ੍ਰਿਤਸਰ ਇੰਪਰੂਮੈਂਟ ਟਰੱਸਟ ਦਾ ਚੇਅਰਮੈਨ ਥਾਪਿਆ ਸੀ।
ਇਸ ਦੌਰਾਨ ਨਵਜੋਤ ਸਿੱਧੂ ਜਾਂ ਉਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਦੇ ਆਉਣ ਦੀ ਸੰਭਾਵਨ ਸੀ ਪਰ ਦੋਵਾਂ 'ਚੋਂ ਕੋਈ ਵੀ ਦਮਨਦੀਪ ਦੀ ਤਾਜਪੋਸ਼ੀ ਮੌਕੇ ਨਹੀਂ ਪੁੱਜੇ। ਜਦਕਿ ਅੰਮ੍ਰਿਤਸਰ ਦੇ ਵਿਧਾਇਕ ਸੁਨੀਲ ਦੱਤੀ, ਵਿਕਾਸ ਸੋਨੀ, ਮਮਤਾ ਦੱਤਾ, ਅਸ਼ਵਨੀ ਪੱਪੂ ਸਮੇਤ ਵੱਡੀ ਗਿਣਤੀ 'ਚ ਅੰਮ੍ਰਿਤਸਰ ਦੇ ਕੌਂਸਲਰ ਦਮਨਦੀਪ ਦੀ ਤਾਜਪੋਸ਼ੀ ਮੌਕੇ ਪੁੱਜੇ।
ਦਮਨਦੀਪ ਨੇ ਪਾਰਟੀ ਹਾਈਕਮਾਂਡ, ਸੀਐਮ ਚਰਨਜੀਤ ਸਿੰਘ ਚੰਨੀ, ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਤੇ ਡਿਪਟੀ ਸੀਐਮ ਓਪੀ ਸੋਨੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਲਈ ਤਨਦੇਹੀ ਨਾਲ ਕੰਮ ਕਰਨਗੇ ਤੇ ਉਨਾਂ ਦਾ ਹਰ ਕਦਮ ਸ਼ਹਿਰ ਦੇ ਵਿਕਾਸ ਲਈ ਉਠੇਗਾ ਤੇ ਸ਼ਹਿਰ ਦੇ ਵਿਕਾਸ ਲਈ ਹੀ ਉਨਾਂ ਦੀ ਕਲਮ ਚੱਲੇਗੀ।
ਦਮਨਦੀਪ ਦੀ ਤਾਜਪੋਸ਼ੀ 'ਤੇ ਪੁੱਜੇ ਵਿਧਾਇਕ ਸੁਨੀਲ ਦੱਤੀ ਨੇ ਕਿਹਾ-2022 'ਚ ਸੂਬੇ 'ਚ ਕਾਂਗਰਸ ਦੀ ਸਰਕਾਰ ਬਣੇਗੀ।ਸ਼ਹਿਰ 'ਚ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਬਦਲਣ ਦੀਆਂ ਚੱਲ ਰਹੀਆਂ ਗੱਲਾਂ ਨੂੰ ਅਫਵਾਹ ਕਰਾਰ ਦਿੰਦਿਆਂ ਵਿਧਾਇਕ ਸੁਨੀਲ ਦੱਤੀ ਨੇ ਕਿਹਾ ਮੇਅਰ ਰਿੰਟੂ ਆਪਣਾ ਕਾਰਜਕਾਲ ਪੂਰਾ ਕਰਨਗੇ ਬਾਕੀ ਸਭ ਬੇਬੁਨਿਆਦ ਗੱਲਾਂ ਹਨ।
ਦਮਨਦੀਪ ਨੂੰ ਚੇਅਰਮੈਨ ਨਿਯੁਕਤ ਕੀਤੇ ਜਾਣ 'ਤੇ ਸੁਨੀਲ ਦੱਤੀ ਨੇ ਕਿਹਾ ਕਿ ਜਦ ਸੱਤਾ ਬਦਲਦੀ ਹੈ ਕੁਝ ਤਬਦੀਲੀਆਂ ਹੁੰਦੀਆਂ ਹਨ ਤੇ ਉਸੇ ਤਹਿਤ ਹੀ ਦਮਨਦੀਪ ਨੂੰ ਚੇਅਰਮੈਨ ਲਾਇਆ ਗਿਆ ਹੈ, ਬਾਕੀ ਦਿਨੇਸ਼ ਬੱਸੀ ਨੇ ਵੀ ਵਧੀਆ ਕੰਮ ਕੀਤਾ ਹੈ।
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ