CM Bhagwant Mann: ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦੀ ਅਗਵਾਈ ਹੇਠ ਡੇਲੀਗੇਸ਼ਨ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਸਰਹੱਦੀ ਖੇਤਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਸਰਹੱਦੀ ਏਰੀਆ ਦੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਜਾਣੂੰ ਕਰਵਾਇਆ, ਜਿਸ ਸਬੰਧੀ ਮੁੱਖ ਮੰਤਰੀ ਪੰਜਾਬ ਵੱਲੋਂ ਜਾਇਜ ਮੰਗਾਂ ਦਾ ਡੈਲੀਗੇਸ਼ਨ ਨੂੰ ਭਰੋਸਾ ਦਿੱਤਾ ਗਿਆ।


ਵਿਧਾਇਕ ਸਵਨਾ ਸਮੇਤ ਡੈਲੀਗੇਸ਼ਨ ਨੇ ਮੁੱਖ ਮੰਤਰੀ ਪੰਜਾਬ ਨੂੰ ਸਮੱਸਿਆ ਬਾਰੇ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਸਾਲ 2007 ਦੇ ਕਾਰਜਕਾਲ ਦੌਰਾਨ ਦੀ ਸਰਕਾਰ ਵੱਲੋਂ ਪਾਲਿਸੀ ਬਣਾਈ ਗਈ ਸੀ ਕਿ ਸਰਹੱਦੀ ਖੇਤਰ ਦੇ ਕਾਸ਼ਤਕਾਰ ਜਿਨ੍ਹਾਂ ਜਮੀਨਾਂ 'ਤੇ ਫਸਲ ਦੀ ਕਾਸ਼ਤ ਕਰਦੇ ਸਨ ਉਨ੍ਹਾਂ ਨੂੰ ਜਮੀਨਾਂ ਦਾ ਮਾਲਕੀ ਹੱਕ ਦੇ ਦਿੱਤਾ ਗਿਆ ਸੀ। 


ਪਰ ਬਾਅਦ ਵਿਚ 2012 ਵਿਚ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾ 'ਤੇ 2007 ਵਿਚ ਜਮੀਨੀ ਹੱਕ ਦੇਣ ਵਾਲੀ ਪਾਲਿਸੀ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਹੋਰ ਬਾਰਡਰ ਏਰੀਆ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਬਾਰੇ ਵੀ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ।


ਡੈਲੀਗੇਸ਼ਨ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਜਮੀਨੀ ਹੱਕ ਦੇਣ ਵਾਲੀ ਪਾਲਿਸੀ ਨੂੰ ਦੁਬਾਰ ਲਾਗੂ ਕਰਨ ਜਾਂ ਇਸ 'ਤੇ ਵਿਚਾਰ ਕਰਨ ਸਬੰਧੀ ਕਿਹਾ ਤਾਂ ਜ਼ੋ ਸਰਹੱਦੀ ਖੇਤਰ ਦੇ ਕਿਸਾਨਾਂ ਨੂੰ ਫਸਲ ਦੀ ਕਾਸ਼ਤ ਕਰਨ ਵਿਚ ਸਮੱਸਿਆਵਾਂ ਪੇਸ਼ ਨਾ ਆਵੇ।ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਦੇ ਲੋਕ ਤਾਂ ਪਹਿਲਾਂ ਹੀ ਹੜਾਂ, ਵੱਖ ਵੱਖ ਬਿਮਾਰੀਆਂ ਆਦਿ ਹੋਰ ਸਮਸਿਆਂਵਾ ਨਾਲ ਜੂਝ ਰਹੇ ਹਨ, ਇਸ ਕਰਕੇ ਸਰਹੱਦੀ ਲੋਕਾਂ ਦੇ ਹਮਦਰਦੀ ਬਣਦੇ ਹੋਏ ਇਨ੍ਹਾਂ ਲਈ ਵੱਖਰੇ ਤੌਰ 'ਤੇ ਪੈਕੇਜ਼ ਦੇਣ ਸਬੰਧੀ ਵਿਚਾਰਨਾ ਚਾਹੀਦਾ ਹੈ।ਮੁੱਖ ਮੰਤਰੀ ਪੰਜਾਬ ਵੱਲੋਂ ਡੈਲੀਗੇਸ਼ਨ ਨੂੰ ਵਿਸ਼ਵਾਸ਼ ਦਵਾਇਆ ਕਿ ਜਾਇਜ ਮੰਗਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ।


ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਰੁਨ ਵਧਵਾ, ਬਾਰਡਰ ਏਰੀਆ ਵਿਕਾਸ ਮੰਚ ਦੇ ਪ੍ਰਧਾਨ ਹੰਸਾ ਸਿੰਘ, ਸਰਪੰਚ ਹਰਨੇਕ ਸਿੰਘ, ਬਲਵਿੰਦਰ ਸਿੰਘ ਆਲਮਸ਼ਾਹ ਨਾਂਲ ਮੋਜੂਦ ਸਨ।


 



ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।



ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - 


https://whatsapp.com/channel/0029Va7Nrx00VycFFzHrt01l


Join Our Official Telegram Channel: https://t.me/abpsanjhaofficial