13 ਮਹੀਨੇ ਬਾਅਦ ਦਿੱਲੀ-ਜੀਂਦ-ਸੰਗਰੂਰ ਹਾਈਵੇ ਖੁਲੇਗਾ। ਜੀਂਦ 'ਚ ਖਨੌਰੀ ਬਾਰਡਰ 'ਤੇ ਬੈਰੀਕੇਡਿੰਗ ਹਟਾਉਣ ਦਾ ਕੰਮ  ਸ਼ੁਰੂ ਹੋ ਗਿਆ ਹੈ। ਹਰਿਆਣਾ ਪੁਲਿਸ ਵੱਲੋਂ ਬੈਰੀਕੇਡਿੰਗ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। 


 




ਦੱਸ ਦਈਏ ਪਿਛਲੇ 13 ਮਹੀਨੇ ਤੋਂ ਦਿੱਲੀ-ਜੀਂਦ-ਸੰਗਰੂਰ ਹਾਈਵੇ ਬੰਦ ਹੈ । ਕਿਸਾਨਾਂ ਨੂੰ ਰੋਕਣ ਲਈ ਹਾਈਵੇ 'ਤੇ ਸੀਮੈਂਟ ਦੀ ਪੱਕੀ ਬੈਰੀਕੇਡਿੰਗ ਲਾਈ ਗਈ ਸੀ।


ਕਿਸਾਨ ਅੰਦੋਲਨ ਕਾਰਨ ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਲਾਈ ਗਈ ਬੈਰੀਕੇਡਿੰਗ ਹਟਾਈ ਜਾ ਰਹੀ ਹੈ। ਪੁਲਿਸ ਦੇ ਅਨੁਸਾਰ, ਬੈਰੀਕੇਡਿੰਗ ਹਟਦੇ ਹੀ 13 ਮਹੀਨੇ ਤੋਂ ਬੰਦ ਦਿੱਲੀ-ਜੰਮੂ-ਅੰਮ੍ਰਿਤਸਰ ਹਾਈਵੇ ਟ੍ਰੈਫਿਕ ਲਈ ਖੋਲ੍ਹ ਦਿੱਤਾ ਜਾਵੇਗਾ।



ਬੁੱਧਵਾਰ ਨੂੰ ਦੋ ਵੱਡੇ ਐਕਸ਼ਨ


ਕੇਂਦਰ ਸਰਕਾਰ ਨਾਲ 7ਵੀਂ ਵਾਰ ਚਰਚਾ ਕਰਕੇ ਚੰਡੀਗੜ੍ਹ ਤੋਂ ਵਾਪਸ ਆ ਰਹੇ ਕਿਸਾਨ ਮਜ਼ਦੂਰ ਮੋਰਚਾ (KMM) ਦੇ ਸਰਵਨ ਸਿੰਘ ਪੰਧੇਰ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਜਗਜੀਤ ਸਿੰਘ ਡੱਲੇਵਾਲ ਨੂੰ ਹਿਰਾਸਤ ਵਿਚ ਲਿਆ ਗਿਆ।


ਪੰਜਾਬ ਪੁਲਿਸ ਨੇ ਦੇਰ ਸ਼ਾਮ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਕਿਸਾਨਾਂ ਨੂੰ ਹਟਾਇਆ। ਲਗਭਗ 200 ਕਿਸਾਨ ਹਿਰਾਸਤ ਵਿਚ ਲਏ ਗਏ। ਬੁਲਡੋਜ਼ਰ ਰਾਹੀਂ ਕਿਸਾਨਾਂ ਦੇ ਸ਼ੈਡ ਵੀ ਤੋੜੇ ਗਏ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।