ਚੰਡੀਗੜ੍ਹ: ਡੇਰਾ ਸਿਰਸਾ ਨੇ ਇਸ ਵਾਰ ਚੋਣਾਂ ਤੋਂ ਬਾਅਦ ਵੀ ਉਮੀਦਵਾਰਾਂ ਦੇ ਸਾਹ ਸੁਕਾਏ ਹੋਏ ਹਨ। ਸਭ ਤੋਂ ਵੱਧ ਅਜੀਬ ਹਾਲਤ ਹਲਕਾ ਬਠਿੰਡਾ ਦੀ ਹੈ ਜਿੱਥੇ ਬਾਦਲ ਪਰਿਵਾਰ ਦਾ ਵੱਕਰ ਦਾਅ 'ਤੇ ਲੱਗਾ ਹੈ। ਚੋਣਾਂ ਦੌਰਾਨ ਚਰਚਾ ਸੀ ਕਿ ਅਕਾਲੀ ਉਮੀਦਵਾਰ ਹਰਸਿਮਰਤ ਬਾਦਲ ਨੂੰ ਡੇਰਾ ਸਿਰਸਾ ਦੀ ਬੱਝਵੀਂ ਵੋਟ ਪੈ ਸਕਦੀ ਹੈ ਕਿਉਂਕਿ ਡੇਰਾ ਪੈਰੋਕਾਰ ਕਾਂਗਰਸ ਤੇ ਆਮ ਆਦਮੀ ਪਾਰਟੀ ਤੋਂ ਔਖੇ ਹਨ। ਹੁਣ ਸਾਹਮਣੇ ਆ ਰਿਹਾ ਹੈ ਕਿ ਡੇਰਾ ਪੈਰੋਕਾਰਾਂ ਨੇ ਕਿਸੇ ਇੱਕ ਦੀ ਬਜਾਏ ਵੰਡ ਕੇ ਉਮੀਦਵਾਰਾਂ ਨੂੰ ਵੋਟ ਪਾਈ ਹੈ।
ਦਰਅਸਲ ਪਹਿਲਾਂ ਡੇਰਾ ਸਿਰਸਾ ਵੱਲੋਂ ਕਿਸੇ ਇੱਕ ਪਾਰਟੀ ਜਾਂ ਫਿਰ ਹਲਕੇ ਦੀ ਸਾਰੀ ਵੋਟ ਕਿਸੇ ਇੱਕ ਉਮੀਦਵਾਰ ਨੂੰ ਪਾਈ ਜਾਂਦੀ ਹੈ। ਡੇਰਾ ਪ੍ਰਬੰਧਕ ਮਹਿਸੂਸ ਕਰਦੇ ਹਨ ਕਿ ਅਜਿਹਾ ਕਰਨ ਨਾਲ ਡੇਰਾ ਵੀ ਸਿਆਸੀ ਖਿੱਚੋਤਾਣ ਦਾ ਸ਼ਿਕਾਰ ਹੋਇਆ ਹੈ। ਇਸ ਲਈ ਡੇਰਾ ਪ੍ਰਬੰਧਕਾਂ ਨੇ ਸਭ ਨੂੰ ਖੁਸ਼ ਕਰਨ ਦੀ ਰਾਹ ਫੜੀ ਹੈ। ਉਂਝ ਇਸ ਬਾਰੇ ਡੇਰਾ ਪ੍ਰਬੰਧਕ ਕੁਝ ਵੀ ਬੋਲਣ ਲਈ ਤਿਆਰ ਨਹੀਂ।
ਸੂਤਰਾਂ ਮੁਤਾਬਕ ਡੇਰਾ ਸਿਰਸਾ ਦੇ ਸਿਆਸੀ ਵਿੰਗ ਨੇ ਚੋਣਾਂ ਤੋਂ ਇੱਕ ਰਾਤ ਪਹਿਲਾਂ ਗੁਪਤ ਸੁਨੇਹੇ ਲਾਏ ਸੀ। ਡੇਰਾ ਪੈਰੋਕਾਰਾਂ ਨੂੰ ਦੱਸਿਆ ਗਿਆ ਸੀ ਕਿ ਵੋਟ ਕਿਸ ਨੂੰ ਪਾਉਣੀ ਹੈ। ਅਹਿਮ ਗੱਲ਼ ਹੈ ਕਿ ਬਠਿੰਡਾ ਲੋਕ ਸਭਾ ਹਲਕੇ ਵਿੱਚ ਹੀ ਡੇਰਾ ਦੀ ਵੋਟ ਅਕਾਲੀ ਦਲ ਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਵੰਡ ਕੇ ਪਈ ਹੈ। ਸੂਤਰਾਂ ਮੁਤਾਬਕ ਮਾਨਸਾ ਜ਼ਿਲ੍ਹੇ ਵਿੱਚ ਡੇਰਾ ਪੈਰੋਕਾਰਾਂ ਨੇ ਅਕਾਲੀ ਦਲ ਤੇ ਬਠਿੰਡਾ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਕਾਂਗਰਸ ਦਾ ਸਾਥ ਦਿੱਤਾ।
ਇਸ ਦਾ ਸਭ ਤੋਂ ਵੱਡਾ ਝਟਕਾ ਹਰਸਿਮਰਤ ਬਾਦਲ ਨੂੰ ਲੱਗੇਗਾ ਕਿਉਂਕਿ ਇਸ ਵਾਰ ਕੁਝ ਸਿੱਖ ਵੋਟ ਉਨ੍ਹਾਂ ਤੋਂ ਨਾਰਾਜ਼ ਸੀ। ਇਸ ਦੀ ਭਰਪਾਈ ਡੇਰਾ ਸਿਰਸਾ ਦੀ ਵੋਟ ਨਾਲ ਹੋ ਸਕਦੀ ਸੀ ਪਰ ਵੋਟ ਵੰਡੀ ਜਾਣ ਕਰਕੇ ਉਨ੍ਹਾਂ ਦਾ ਨੁਕਸਾਨ ਤੈਅ ਹੈ। ਸੂਤਰਾਂ ਅਨੁਸਾਰ ਬਠਿੰਡਾ ਸੰਸਦੀ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ ਡੇਰਾ ਪੈਰੋਕਾਰਾਂ ਨੇ ਚਾਰ ਹਲਕਿਆਂ ’ਤੇ ਕਾਂਗਰਸ ਤੇ ਪੰਜ ਹਲਕਿਆਂ ਵਿੱਚ ਅਕਾਲੀ ਦਲ ਵੱਲ ਰੁਝਾਨ ਦਿਖਾਇਆ ਹੈ।
ਅਕਾਲੀ ਦਲ ਨੂੰ ਮਹਿੰਗੀ ਪਏਗੀ ਡੇਰਾ ਸਿਰਸਾ ਦੀ ਰਣਨੀਤੀ?
ਏਬੀਪੀ ਸਾਂਝਾ
Updated at:
20 May 2019 01:36 PM (IST)
ਡੇਰਾ ਸਿਰਸਾ ਨੇ ਇਸ ਵਾਰ ਚੋਣਾਂ ਤੋਂ ਬਾਅਦ ਵੀ ਉਮੀਦਵਾਰਾਂ ਦੇ ਸਾਹ ਸੁਕਾਏ ਹੋਏ ਹਨ। ਸਭ ਤੋਂ ਵੱਧ ਅਜੀਬ ਹਾਲਤ ਹਲਕਾ ਬਠਿੰਡਾ ਦੀ ਹੈ ਜਿੱਥੇ ਬਾਦਲ ਪਰਿਵਾਰ ਦਾ ਵੱਕਰ ਦਾਅ 'ਤੇ ਲੱਗਾ ਹੈ। ਚੋਣਾਂ ਦੌਰਾਨ ਚਰਚਾ ਸੀ ਕਿ ਅਕਾਲੀ ਉਮੀਦਵਾਰ ਹਰਸਿਮਰਤ ਬਾਦਲ ਨੂੰ ਡੇਰਾ ਸਿਰਸਾ ਦੀ ਬੱਝਵੀਂ ਵੋਟ ਪੈ ਸਕਦੀ ਹੈ ਕਿਉਂਕਿ ਡੇਰਾ ਪੈਰੋਕਾਰ ਕਾਂਗਰਸ ਤੇ ਆਮ ਆਦਮੀ ਪਾਰਟੀ ਤੋਂ ਔਖੇ ਹਨ। ਹੁਣ ਸਾਹਮਣੇ ਆ ਰਿਹਾ ਹੈ ਕਿ ਡੇਰਾ ਪੈਰੋਕਾਰਾਂ ਨੇ ਕਿਸੇ ਇੱਕ ਦੀ ਬਜਾਏ ਵੰਡ ਕੇ ਉਮੀਦਵਾਰਾਂ ਨੂੰ ਵੋਟ ਪਾਈ ਹੈ।
- - - - - - - - - Advertisement - - - - - - - - -