Punjab News: ਪੰਜਾਬ ਵਿੱਚ ਐਤਵਾਰ ਨੂੰ ਲਗਾਤਾਰ ਚੌਥੇ ਦਿਨ ਪਰਾਲੀ ਸਾੜਨ ਦੇ ਰਿਕਾਰਡ ਮਾਮਲੇ ਦਰਜ ਕੀਤੇ ਗਏ। 162 ਨਵੇਂ ਕੇਸਾਂ ਨਾਲ ਪੰਜਾਬ ਵਿੱਚ ਹੁਣ ਤੱਕ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ ਦੀ ਗਿਣਤੀ 872 ਹੋ ਗਈ ਹੈ। ਸਾਲ 2022 ਵਿੱਚ ਇਸ ਦਿਨ ਪਰਾਲੀ ਸਾੜਨ ਦੇ 120 ਅਤੇ ਸਾਲ 2023 ਵਿੱਚ 154 ਮਾਮਲੇ ਸਾਹਮਣੇ ਆਏ ਸਨ।


ਲਗਾਤਾਰ ਪਰਾਲੀ ਸਾੜਨ ਨਾਲ ਪੰਜਾਬ ਦੀ ਹਵਾ ਪ੍ਰਦੂਸ਼ਿਤ ਹੋਣ ਲੱਗੀ ਹੈ। ਐਤਵਾਰ ਨੂੰ ਬਠਿੰਡਾ (Bathinda) ਦਾ ਏਅਰ ਕੁਆਲਿਟੀ ਇੰਡੈਕਸ (AQI) 211 ਤੱਕ ਪਹੁੰਚ ਗਿਆ, ਜੋ ਕਿ ਮਾੜੀ ਸ਼੍ਰੇਣੀ ਵਿੱਚ ਸੀ ਜੋ ਤਿ ਸ਼ੁੱਕਰਵਾਰ ਨੂੰ 155 ਤੇ ਸ਼ਨੀਵਾਰ ਨੂੰ 195 ਸੀ। ਡਾਕਟਰਾਂ ਦੇ ਅਨੁਸਾਰ, ਜ਼ਿਆਦਾਤਰ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋ ਸਕਦੀ ਹੈ ਜੇ ਉਹ ਇਸ AQI ਵਿੱਚ ਬਾਹਰ ਰਹਿੰਦੇ ਹਨ। 



ਜੇ ਪੰਜਾਬ ਦੇ ਦੂਜੇ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦਾ AQI 104, ਪਟਿਆਲਾ 106, ਲੁਧਿਆਣਾ 120, ਖੰਨਾ 82 ਤੇ ਮੰਡੀ ਗੋਬਿੰਦਗੜ੍ਹ 80 ਦਰਜ ਕੀਤਾ ਗਿਆ। ਪੰਜਾਬ ਵਿੱਚ 10 ਅਕਤੂਬਰ ਨੂੰ ਪਰਾਲੀ ਸਾੜਨ ਦੇ 123, 11 ਨੂੰ 143 ਅਤੇ 12 ਨੂੰ 177 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਤਿੰਨ ਦਿਨਾਂ ਵਿੱਚ ਪਰਾਲੀ ਸਾੜਨ ਦੇ ਪਿਛਲੇ ਦੋ ਸਾਲਾਂ ਨਾਲੋਂ ਵੱਧ ਮਾਮਲੇ ਦਰਜ ਕੀਤੇ ਗਏ।


ਐਤਵਾਰ ਨੂੰ ਸਭ ਤੋਂ ਵੱਧ 48 ਮਾਮਲੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਸਾਹਮਣੇ ਆਏ। ਇਸ ਦੇ ਨਾਲ ਹੀ ਪਟਿਆਲਾ ਜ਼ਿਲ੍ਹੇ ਵਿੱਚ 26, ਤਰਨਤਾਰਨ ਵਿੱਚ 38, ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹਾ ਸੰਗਰੂਰ ਵਿੱਚ 16, ਮਲੇਰਕੋਟਲਾ, ਗੁਰਦਾਸਪੁਰ ਅਤੇ ਕਪੂਰਥਲਾ ਵਿੱਚ 4-4, ਫਿਰੋਜ਼ਪੁਰ ਵਿੱਚ 7, ਮਾਨਸਾ, ਬਠਿੰਡਾ, ਫਾਜ਼ਿਲਕਾ, ਲੁਧਿਆਣਾ, ਮੋਗਾ ਅਤੇ ਐਸ.ਏ.ਐਸ. ਨਗਰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਪਰਾਲੀ ਸਾੜਨ ਦੇ 1-1 ਅਤੇ 2 ਮਾਮਲੇ ਦਰਜ ਕੀਤੇ ਗਏ ਹਨ।



ਇਹ ਵੀ ਪੜ੍ਹੋ-ਫ਼ਿਰੋਜ਼ਪੁਰ 'ਚ ਗਲਘੋਟੂ ਬਿਮਾਰੀ ਕਾਰਨ ਹੋਈ ਪਹਿਲੀ ਮੌਤ, WHO ਦੀ ਪਹੁੰਚੀ ਟੀਮ, 8 ਟੀਮਾਂ ਸਰਵੇ 'ਚ ਜੁਟੀਆਂ, 200 ਘਰਾਂ 'ਚ ਜਾਂਚ


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।