ਢੀਂਡਸਾ ਨੇ ਸਾਰੇ ਸੰਸਦ ਮੈਂਬਰਾਂ ਨੂੰ ਤਿੰਨੋਂ ਖੇਤੀ ਬਿਲਾਂ ਦਾ ਰਾਜ ਸਭਾ 'ਚ ਵਿਰੋਧ ਕਰਨ ਦੀ ਕੀਤੀ ਅਪੀਲ

ਏਬੀਪੀ ਸਾਂਝਾ Updated at: 19 Sep 2020 10:30 PM (IST)

ਰਾਜ ਸਭਾ ਮੈਂਬਰ ਸੁਖਦੇਵ ਢੀਂਡਸਾ ਨੇ ਖੇਤੀ ਬਿੱਲ ਦਾ ਦਾ ਡੱਟਕੇ ਵਿਰੋਧ ਕਰਨ ਦੀ ਗੱਲ ਕਹੀ ਹੈ।

NEXT PREV
ਚੰਡੀਗੜ੍ਹ: ਰਾਜ ਸਭਾ ਮੈਂਬਰ ਸੁਖਦੇਵ ਢੀਂਡਸਾ ਨੇ ਖੇਤੀ ਬਿੱਲ ਦਾ ਦਾ ਡੱਟਕੇ ਵਿਰੋਧ ਕਰਨ ਦੀ ਗੱਲ ਕਹੀ ਹੈ।ਉਨ੍ਹਾਂ ਕਿਹਾ ਕਿ ਕਿਸੇ ਵੇਲੇ ਪੰਜਾਬ ਦੇ ਕਿਸਾਨਾਂ ਨੇ ਭੁੱਖ ਨਾਲ ਸਹਿਕ ਰਹੇ ਦੇਸ਼ ਵਾਸੀਆਂ ਦਾ ਢਿੱਡ ਹੀ ਨਹੀਂ ਭਰਿਆ ਸਗੋਂ ਤਰਲੇ ਕੱਢ ਕੱਢ ਵਿਦੇਸ਼ਾਂ ਤੋਂ ਅਨਾਜ ਮੰਗਵਾਉਣ ਵਾਲੇ ਦੇਸ਼ ਨੂੰ ਹੱਡ ਭੰਨਵੀਂਆਂ ਪੋਹ ਮਾਘ ਦੀਆਂ ਠੰਡਾਂ ਤੇ ਜੇਠ ਹਾੜ ਦੀਆਂ ਪਿੰਡੇ ਸਾੜਦੀਆਂ ਲੂਆਂ ਵਿੱਚ ਸਖ਼ਤ ਮਿਹਨਤ ਕਰਕੇ ਅਨਾਜ ਪੈਦਾ ਕਰਕੇ ਮਾਲੋ ਮਾਲ ਕੀਤਾ ਸੀ।


ਉਨ੍ਹਾਂ ਅੱਗੇ ਕਿਹਾ ਕੇ 

ਦੇਸ਼ ਦੀ ਇਸ ਸੇਵਾ ਬਦਲੇ ਪੰਜਾਬ ਨੂੰ ਜਰਖੇਜ ਧਰਤੀ ਜ਼ਹਿਰੀਲੀ ਕਰਨੀ ਪਈ ਤੇ ਧਰਤੀ ਹੇਠਲੇ ਪਾਣੀ ਪੱਖੋਂ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸਰਕਾਰਾਂ ਦੀਆਂ ਗਲਤ ਖੇਤੀ ਨੀਤੀਆਂ ਕਾਰਨ ਕਿਸਾਨ ਦਿਨੋ ਦਿਨ ਕਰਜ਼ਈ ਹੁੰਦਾ ਗਿਆ।ਇਹਨਾਂ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ।ਮੈਂ ਦੇਸ਼ ਦੇ ਸਾਰੇ ਸੰਸਦ ਮੈਂਬਰਾਂ ਨੂੰ ਅਪੀਲ ਕਰਦਾ ਹਾਂ ਕਿ ਸਿਆਸਤ ਦੀਆਂ ਵਲਗਣਾਂ ਵਿੱਚੋਂ ਨਿਕਲਕੇ ਦੁਨੀਆਂ ਭਰ ਵਿੱਚ ਮੋਹਰੀ ਜਾਣੇ ਜਾਂਦੇ ਅੰਨ ਦਾਤੇ ਨੂੰ ਬਚਾਉਣ ਵਾਸਤੇ ਤੁਸੀਂ ਤਿੰਨੋਂ ਖੇਤੀ ਬਿਲਾਂ ਦਾ ਵਿਰੋਧ ਕਰੋ ਤੇ ਬਿਲਾਂ ਦੇ ਖਿਲਾਫ਼ ਵੋਟ ਪਾਓ।ਮੈਨੂੰ ਉਮੀਦ ਹੈ ਕਿ ਤੁਹਾਡੀ ਪਾਈ ਵੋਟ ਨਾਲ ਇਹ ਕਿਸਾਨ ਵਿਰੋਧੀ ਬਿਲ ਰਾਜ ਸਭਾ ਵਿੱਚ ਪਾਸ ਨਹੀਂ ਹੋ ਸਕਣਗੇ।-

- - - - - - - - - Advertisement - - - - - - - - -

© Copyright@2024.ABP Network Private Limited. All rights reserved.