ਚੰਡੀਗੜ੍ਹ: ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ 14 ਦਸੰਬਰ ਨੂੰ ਟਕਸਾਲੀ ਅਕਾਲੀਆਂ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਅੰਮ੍ਰਿਤਸਰ ਵਿੱਚ ਮਨਾਉਣਗੇ। ਹਾਲਾਂਕਿ ਢੀਂਡਸਾ ਨੇ ਕਿਹਾ ਕਿ ਇਹ ਕੋਈ ਸਿਆਸੀ ਸਮਾਗਮ ਨਹੀਂ ਹੋਵੇਗਾ ਬਲਕਿ ਸਿਆਸੀ ਮੁੱਦਿਆਂ ਤੋਂ ਉੱਤੇ ਉੱਠ ਕੇ ਸ਼੍ਰੋਮਣੀ ਅਕਾਲੀ ਦਲ ਲਈ ਇਹ ਦਿਨ ਮਨਾਇਆ ਜਾਏਗਾ।
ਟਕਸਾਲੀ ਅਕਾਲੀਆਂ ਨਾਲ ਢੀਂਡਸਾ ਸਮੇਤ ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾ ਵੀ ਸ਼ਾਮਲ ਹੋਣਗੇ। ਢੀਂਡਸਾ ਨੇ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਕਿ ਉਹ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਲ ਹੋ ਰਹੇ ਹਨ। ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਵੀ ਇਸ ਦਿਨ ਵਾਸਤੇ ਸੱਦਾ ਦੇਣ ਲਈ ਨਹੀਂ ਆਇਆ।
ਯਾਦ ਰਹੇ ਪਿਛਲੇ ਕੁਝ ਦਿਨਾਂ ਤੋਂ ਚਰਚਾ ਹੈ ਕਿ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਲ ਹੋਣ ਸਕਦੇ ਹਨ। ਢੀਂਡਸਾ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਪਰ ਟਕਸਾਲੀ ਲੀਡਰਾਂ ਨਾਲ ਮਿਲ ਕੇ ਚੱਲ਼ਣ ਦਾ ਸੰਕੇਤ ਦਿੱਤਾ। ਇਸ ਲਈ ਢੀਂਡਸਾ ਦੀ ਸਰਗਰਮੀ ਅਕਾਲੀ ਦਲ ਬਾਦਲ ਨੂੰ ਜ਼ਰੂਰ ਨੁਕਸਾਨ ਪਹੁੰਚਾ ਸਕਦੀ ਹੈ।
ਢੀਂਡਸਾ ਟਕਸਾਲੀਆਂ ਨਾਲ ਹੀ ਮਨਾਉਣਗੇ ਅਕਾਲੀ ਦਲ ਦਾ ਸਥਾਪਨਾ ਦਿਵਸ
ਏਬੀਪੀ ਸਾਂਝਾ Updated at: 09 Dec 2019 04:32 PM (IST)