Panchayat Elections 2024: ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਖੁਮਾਰ ਚੜ੍ਹਿਆ ਹੋਇਆ ਹੈ। ਹਰ ਪਿੰਡਾਂ ਦੇ ਵਿੱਚ ਉਮੀਦਵਾਰ ਇਸ ਚੋਣਾਂ ਨੂੰ ਲੈ ਕੇ ਪੱਬਾਂ ਹੋਏ ਪਏ ਹਨ। ਸੋਸ਼ਲ ਮੀਡੀਆ ਉੱਤੇ ਇੱਕ ਪੰਚਾਇਤੀ ਉਮੀਦਵਾਰ ਦੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਇਹ ਉਮੀਦਵਾਰ ਵੋਟਾਂ ਪਾਉਣ ਲਈ ਵੱਖਰਾ ਆਫਰ ਦੇ ਰਿਹਾ ਹੈ।
ਇਹ ਤਸਵੀਰ ਜੋ ਤੁਸੀਂ ਦੇਖ ਰਹੇ ਹੋ ਇਹ ਤਸਵੀਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਦੀ ਹੈ ਇਹ ਸ਼ਖਸ ਹਰਜੀਤ ਸਿੰਘ ਮੰਗਾ ਸਰਪੰਚ ਚੋਣ ਲਈ ਉਮੀਦਵਾਰ ਹੈ , ਜੋ ਕਿ ਆਪਣੇ ਵੋਟਰਾਂ ਨੂੰ ਅਪੀਲ ਕਰ ਰਿਹਾ ਹੈ, ਕਿ ਉਸ ਨੂੰ ਵੋਟ ਪਾ ਕੇ ਜਿਤਾਓ ਵੱਖਰੇ ਹੀ ਢੰਗ ਦੇ ਨਾਲ ਅਪੀਲ ਕੀਤੀ ਜਾ ਰਹੀ ਹੈ। ਉਹ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਜੇਕਰ ਪਿੰਡ ਦੀਆਂ ਔਰਤਾਂ ਮੈਨੂੰ ਵੋਟ ਪਾਉਂਦੀਆਂ ਨੇ ਤਾਂ ਉਹਨਾਂ ਨੂੰ ਇੱਕ ਸੂਟ ਅਤੇ 1100 ਰੁਪਏ ਦਿੱਤਾ ਜਾਣਗੇ। ਇਸ ਤੋਂ ਇਲਾਵਾ ਸਕੂਲ ਜਾਣ ਵਾਲੇ ਬੱਚਿਆਂ ਵਾਸਤੇ ਪਿੰਡ ਤੋਂ ਸਕੂਲ ਤੱਕ ਜਾਂ ਫਿਰ ਘਰ ਤੋਂ ਸਕੂਲ ਤੱਕ ਸਾਧਨ ਮੁਹੱਈਆ ਕਰਾਇਆ ਜਏਗਾ। ਜੋ ਲੋਕ ਨਹਿਰ ਦੇ ਕੰਡੇ ਰਹਿੰਦੇ ਹਨ ਉਹਨਾਂ ਨੂੰ 20 ਕਿੱਲੇ ਜ਼ਮੀਨ ਦਿੱਤੀ ਜਾਏਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।