ਚੰਡੀਗੜ੍ਹ: ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ SIT ਦੇ ਚੇਅਰਮੈਨ ਅੇਤ ਬਾਰਡਰ ਰੇਂਜ, ਅੰਮ੍ਰਿਤਸਰ ਦੇ ਇੰਸਪੈਕਟਰ ਜਨਰਲ ਪੁਲਿਸ ਐਸਪੀਐਸ ਪਰਮਾਰ ਨੇ ਡੀਆਈਜੀ ਗੁਰਪ੍ਰੀਤ ਭੁਲੱਰ ਨੂੰ SIT ਦਾ ਮੈਂਬਰ ਨਿਯੁਕਤ ਕਰਨ ਦੀ ਸ਼ਿਫਾਰਸ਼ ਕੀਤੀ ਹੈ।


ਇਹ ਵੀ ਪੜ੍ਹੋ: ਟ੍ਰੈਫ਼ਿਕ ਚਾਲਾਨ ਭਰਨ ਲਈ ਹੁਣ ਨਹੀਂ ਲਾਉਣੇ ਪੈਣਗੇ ਅਦਾਲਤਾਂ ਦੇ ਚੱਕਰ, ਘਰ ਬੈਠੇ ਇੰਝ ਹੋ ਸਕੇਗਾ ਭੁਗਤਾਨ


ਪਰਮਾਰ ਨੇ ਡਾਇਰੈਕਟਰ ਬਿਓਰੂ ਆਫ ਇੰਨਵੈਸਟੀਗੇਸ਼ਨ ਅ੍ਰਪਿਤ ਸ਼ੁਕਲਾ ਅਤੇ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੂੰ ਚਿੱਠੀ ਲਿੱਖੀ ਹੈ ਅਤੇ ਡੀਆਈਜੀ ਗੁਰਪ੍ਰੀਤ ਭੁੱਲਰ ਜੋ ਕਿ ਮੌਜੂਦਾ ਪੁਲਿਸ ਕਮਿਸ਼ਨਰ ਜਲੰਧਰ ਵੀ ਹਨ ਨੂੰ ਫਰੀਦਕੋਟ ਜ਼ਿਲ੍ਹੇ 'ਚ ਦਰਜ ਤਿੰਨ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ SIT ਦਾ ਮੈਂਬਰ ਨਿਯੁਕਤ ਕਰਨ ਲਈ ਕਿਹਾ ਹੈ।


ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ


ਦੱਸ ਦੇਈਏ ਕਿ ਡੀਆਈਜੀ ਰਣਬੀਰ ਸਿੰਘ ਖੱਟਰਾ ਦੀ 31 ਮਾਰਚ 2021 ਨੂੰ ਹੋਈ ਸੇਵਾਮੁਕਤੀ ਮਗਰੋਂ SIT ਵਿੱਚ ਇੱਕ ਮੈਂਬਰ ਦੀ ਥਾਂ ਖਾਲੀ ਸੀ। SIT ਦੇ ਚੇਅਰਮੈਨ ਪਰਮਾਰ ਨੇ ਚਿੱਠੀ ਦੇ ਵਿੱਚ ਇਹ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਵੱਲੋਂ 2004 ਬੈਚ ਦੇ ਡੀਆਈਜੀ ਰੈਂਕ ਦੇ 8 ਅਫ਼ਸਰਾਂ ਦੀ ਪ੍ਰੋਫਾਇਲ ਵੇਖੀ ਗਈ ਅਤੇ ਇਨ੍ਹਾਂ ਵਿੱਚ ਕਈ ਪਹਿਲੂਆਂ ਨੂੰ ਦੇਖਣ ਮਗਰੋਂ ਡੀਆਈਜੀ ਗੁਰਪ੍ਰੀਤ ਭੁਲੱਰ ਢੁਕਵੇਂ ਪਾਏ ਗਏ।ਜਿਨ੍ਹਾਂ ਕੋਲ ਜਾਂਚ ਅਤੇ ਸੁਪਰਵਿਜ਼ਨ ਵਿੱਚ ਲਗਭਗ 30 ਸਾਲ ਦਾ ਤਜਰਬਾ ਹੈ।ਇਸ ਲਈ ਉਨ੍ਹਾਂ ਨੂੰ SIT ਦਾ ਮੈਂਬਰ ਬਣਾਇਆ ਜਾਵੇ।


 






ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ