ਚੰਡੀਗੜ੍ਹ: ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਚਹੇਤੇ ਆਈਪੀਐਸ ਅਧਿਕਾਰੀ ਵਿਕਰਮਜੀਤ ਦੁਗੱਲ ਨੂੰ ਪੰਜਾਬ ਤੋਂ ਤੇਲੰਗਾਨਾ ਵਾਪਸ ਭੇਜ ਦਿੱਤਾ ਗਿਆ ਹੈ। ਕੈਪਟਨ ਸਰਕਾਰ ਬਣਨ ਤੋਂ ਬਾਅਦ ਦੁੱਗਲ ਅੰਤਰ-ਕਾਡਰ ਡੈਪੂਟੇਸ਼ਨ 'ਤੇ ਪੰਜਾਬ ਆਏ ਸੀ।


ਪਿਛਲੇ ਸਾਢੇ ਚਾਰ ਸਾਲਾਂ ਵਿੱਚ ਵਿਕਰਮਜੀਤ ਦੁੱਗਲ ਨੂੰ ਅੰਮ੍ਰਿਤਸਰ ਦਿਹਾਤੀ ਅਤੇ ਪਟਿਆਲਾ ਦੇ ਐਸਐਸਪੀ ਬਣਨ ਤੋਂ ਬਾਅਦ ਅੰਮ੍ਰਿਤਸਰ ਦਾ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਡੀਆਈਜੀ ਦੁੱਗਲ ਨੂੰ ਕੈਪਟਨ ਦੇ ਅਸਤੀਫੇ ਦੇ ਤੁਰੰਤ ਬਾਅਦ ਚੰਨੀ ਸਰਕਾਰ ਨੇ ਇਸ ਅਹੁਦੇ ਤੋਂ ਹਟਾ ਦਿੱਤਾ ਸੀ, ਹੁਣ ਉਨ੍ਹਾਂ ਨੂੰ ਉਨ੍ਹਾਂ ਦੇ ਹੋਮ ਕਾਡਰ ਵਿੱਚ ਵਾਪਸ ਤੇਲੰਗਾਨਾ ਭੇਜ ਦਿੱਤਾ ਹੈ।


 


ਹਾਲਹੀ ਵਿੱਚ ਚੰਨੀ ਸਰਕਾਰ ਨੇ IPS ਵਿਕਰਮਜੀਤ ਦੁੱਗਲ ਨੂੰ ਲੁਧਿਆਣਾ ਦੇ ਕਮਿਸ਼ਨਰ ਅਹੁਦੇ ਤੋਂ ਹਟਾ ਦਿੱਤਾ ਸੀ ਅਤੇ ਉਨ੍ਹਾਂ ਦੀ ਥਾਂ IPS ਗੁਰਪ੍ਰੀਤ ਭੁੱਲਰ ਨੂੰ ਲੁਧਿਆਣਾ ਦਾ ਕਮਿਸ਼ਨਰ ਲਾਇਆ ਸੀ।


 


ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ


ਇਹ ਵੀ ਪੜ੍ਹੋ: ਤਪਦੀ ਗਰਮੀ 'ਚ ਚਲਾਉਂਦੇ ਹੋ CNG ਕਾਰ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ